ਜੂਨੀਅਰ ਹਾਕੀ : ਭਾਰਤੀ ਮਹਿਲਾ ਟੀਮ ਨੇ ਕੈਨੇਡਾ ਨੂੰ 2-0 ਨਾਲ ਹਰਾਇਆ

Friday, May 31, 2019 - 02:04 AM (IST)

ਜੂਨੀਅਰ ਹਾਕੀ : ਭਾਰਤੀ ਮਹਿਲਾ ਟੀਮ ਨੇ ਕੈਨੇਡਾ ਨੂੰ 2-0 ਨਾਲ ਹਰਾਇਆ

ਨਵੀਂ ਦਿੱਲੀ— ਭਾਰਤੀ ਜੂਨੀਅਰ ਮਹਿਲਾ ਟੀਮ ਨੇ ਚਾਰ ਦੇਸ਼ਾਂ ਦੇ ਅੰਡਰ-21 ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਆਖਰੀ ਅਭਿਆਸ ਮੈਚ 'ਚ ਕੈਨੇਡਾ ਨੂੰ 2-0 ਨਾਲ ਹਰਾਇਆ। ਸ਼ਰਮਿਲਾ ਦੇਵੀ ਤੇ ਮਰਿਆਨਾ ਕੁਜੂਰ ਨੇ ਭਾਰਤ ਵਲੋਂ ਗੋਲ ਕੀਤੇ। ਸ਼ਰਮਿਲਾ ਨੇ ਤੀਜੇ ਕੁਆਰਟਰ 'ਚ ਗੋਲ ਕਰਕੇ ਭਾਰਤ ਵਲੋਂ ਸ਼ੁਰੂਆਤੀ ਗੋਲ ਕੀਤਾ ਜਦਕਿ ਕੁਜੂਰ ਨੇ ਆਖਰੀ ਕੁਆਰਟਰ 'ਚ ਪੈਨਲਟੀ ਕਾਰਨਰ 'ਤੇ ਗੋਲ ਕੀਤਾ।


author

Gurdeep Singh

Content Editor

Related News