ਇਕ ਵਾਰ ਫਿਰ ਇੰਡੀਅਨ ਓਪਨ ''ਚ ਖੇਡਣਗੇ ਜੂਲੀਅਨ ਸੂਰੀ

02/21/2018 10:26:59 AM

ਨਵੀਂ ਦਿੱਲੀ, (ਬਿਊਰੋ)— ਭਾਰਤੀ ਮੂਲ ਦੇ ਅਮਰੀਕੀ ਗੋਲਫਰ ਜੂਲੀਅਨ ਸੂਰੀ ਨੇ ਅਗਲੇ ਮਹੀਨੇ ਹੋਣ ਵਾਲੇ ਇੰਡੀਅਨ ਓਪਨ 'ਚ ਖੇਡਣ ਦੀ ਪੁਸ਼ਟੀ ਕੀਤੀ ਹੈ। ਦੁਨੀਆ ਦੇ 70ਵੇਂ ਨੰਬਰ ਦੇ ਖਿਡਾਰੀ ਸੂਰੀ ਦੂਜੀ ਵਾਰ ਇੰਡੀਅਨ ਓਪਨ 'ਚ ਹਿੱਸਾ ਲੈਣਗੇ।

ਉਹ ਇਸ ਤੋਂ ਪਹਿਲਾਂ 2013 'ਚ ਇਸ ਟੂਰਨਾਮੈਂਟ 'ਚ ਖੇਡੇ ਸਨ ਪਰ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ 'ਚ ਉਹ ਇਸ ਟੂਰਨਾਮੈਂਟ 'ਚ ਕਟ ਹਾਸਲ ਨਹੀਂ ਕਰ ਸਕੇ ਸਨ। ਲੋਰਿਡਾ ਦੇ ਰਹਿਣ ਵਾਲੇ 26 ਸਾਲ ਦੇ ਸੂਰੀ ਇਸ ਤੋਂ ਬਾਅਦ ਕਾਫੀ ਪ੍ਰਪੱਕ ਹੋ ਗਏ ਹਨ ਅਤੇ ਆਪਣੇ ਪ੍ਰਦਰਸ਼ਨ ਨਾਲ ਉਨ੍ਹਾਂ ਨੇ ਪ੍ਰਭਾਵਿਤ ਕੀਤਾ ਹੈ। ਉਹ ਅਧਿਕਾਰਤ ਵਿਸ਼ਵ ਗੋਲਫ 'ਚ ਸਭ ਤੋਂ ਜ਼ਿਆਦਾ ਸੁਧਾਰ ਕਰਨ ਵਾਲੇ ਖਿਡਾਰੀਆਂ 'ਚ ਸ਼ਾਮਲ ਹਨ। ਉਹ 2016 ਦੇ ਅੰਤ 'ਚ 1137ਵੀਂ ਪਾਇਦਾਨ 'ਤੇ ਸਨ ਜਦਕਿ 2017 ਦੇ ਅੰਤ 'ਚ 63ਵੇਂ ਸਥਾਨ 'ਤੇ ਪਹੁੰਚ ਗਏ।


Related News