ਜੋਸ਼ੂਆ ਡਾ ਸਿਲਵਾ ਨੇ ਕੀਤਾ ਖੁਲਾਸਾ, ਕੋਹਲੀ ਨੇ ਕਿਵੇਂ ਉਨ੍ਹਾਂ ਦੀ ਮਾਂ ਦਾ ਬਣਾ ਦਿੱਤਾ ਦਿਨ

Sunday, Jul 23, 2023 - 01:23 PM (IST)

ਜੋਸ਼ੂਆ ਡਾ ਸਿਲਵਾ ਨੇ ਕੀਤਾ ਖੁਲਾਸਾ, ਕੋਹਲੀ ਨੇ ਕਿਵੇਂ ਉਨ੍ਹਾਂ ਦੀ ਮਾਂ ਦਾ ਬਣਾ ਦਿੱਤਾ ਦਿਨ

ਪੋਰਟ ਆਫ ਸਪੇਨ- ਭਾਰਤੀ ਟੀਮ ਕਵੀਂਸ ਪਾਰਕ ਓਵਲ 'ਚ ਚੱਲ ਰਹੇ ਦੂਜੇ ਅਤੇ ਆਖ਼ਰੀ ਟੈਸਟ 'ਚ ਵੈਸਟਇੰਡੀਜ਼ 'ਤੇ ਦਬਦਬਾ ਬਣਾਏ ਹਨ ਜਿਸ 'ਚ ਵਿਰਾਟ ਕੋਹਲੀ ਦੀ 121 ਦੌੜਾਂ ਦੀ ਪਾਰੀ ਨੇ ਅਹਿਮ ਭੂਮਿਕਾ ਨਿਭਾਈ। ਮੈਦਾਨ ਤੋਂ ਇਲਾਵਾ ਕ੍ਰੀਜ਼ ਦੇ ਬਾਹਰ ਵੀ ਇਸ 34 ਸਾਲਾ ਭਾਰਤੀ ਕ੍ਰਿਕਟਰ ਨੇ ਪ੍ਰਭਾਵਿਤ ਕੀਤਾ ਜਦੋਂ ਉਹ ਕੈਰੇਬੀਅਨ ਵਿਕਟਕੀਪਰ ਜੋਸ਼ੂਆ ਡਾ ਸਿਲਵਾ ਦੀ ਮਾਂ ਨੂੰ ਮਿਲੇ। ਤ੍ਰਿਨੀਦਾਦ ਦੇ ਇਸ ਖਿਡਾਰੀ ਨੇ ਇਸ ਮੁਲਾਕਾਤ ਦਾ ਜ਼ਿਕਰ ਕੀਤਾ ਜਿਸ 'ਚ ਉਨ੍ਹਾਂ ਦੀ ਮਾਂ ਨੇ ਕੋਹਲੀ ਨੂੰ ਗਲੇ ਲਗਾਇਆ। ਜੋਸ਼ੂਆ ਨੇ ਖੁਲਾਸਾ ਕੀਤਾ ਕਿ ਇਸ ਮੁਲਾਕਾਤ ਨੇ ਉਨ੍ਹਾਂ ਦੀ ਮਾਂ ਦਾ ਦਿਨ ਬਣਾ ਦਿੱਤਾ ਸੀ ਪਰ ਪੂਰੇ ਸਾਲ 'ਚ ਉਨ੍ਹਾਂ ਲਈ ਇਸ ਮੁਲਾਕਾਤ ਤੋਂ ਬਿਹਤਰ ਚੀਜ਼ ਕੁਝ ਨਹੀਂ ਹੋਵੇਗੀ।

ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੁਆਰਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ 'ਚ ਜੋਸ਼ੂਆ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਆਪਣੇ ਪੁੱਤਰ ਦੀ ਬਜਾਏ ਭਾਰਤੀ ਖਿਡਾਰੀ ਨੂੰ ਮਿਲਣ ਲਈ ਸਟੇਡੀਅਮ ਪਹੁੰਚੀ ਸੀ। ਜੋਸ਼ੂਆ ਨੇ ਕਿਹਾ, ''ਮੇਰੀ ਮਾਂ ਨੇ ਟੈਸਟ ਮੈਚ ਤੋਂ ਦੋ ਦਿਨ ਪਹਿਲਾਂ ਮੈਨੂੰ ਕਿਹਾ ਸੀ ਕਿ ਉਹ ਮੈਦਾਨ 'ਤੇ ਮੈਨੂੰ ਨਹੀਂ ਸਗੋਂ ਵਿਰਾਟ ਕੋਹਲੀ ਨੂੰ ਦੇਖਣ ਆਵੇਗੀ। ਇਹ ਥੋੜ੍ਹਾ ਮਜ਼ਾਕੀਆ ਜਿਹਾ ਸੀ।

ਇਹ ਵੀ ਪੜ੍ਹੋ- Cricket World cup : ਅਹਿਮਦਾਬਾਦ 'ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ

ਉਨ੍ਹਾਂ ਨੇ ਕਿਹਾ, “ਅਤੇ ਅਜਿਹਾ ਹੋਇਆ ਕਿ ਉਹ (ਵਿਰਾਟ) ਵੀ ਬੱਸ 'ਚ ਸੀ। ਉਨ੍ਹਾਂ ਨੇ ਵੀਡੀਓ 'ਚ ਕਿਹਾ, ''ਇਸ ਲਈ ਮੈਂ ਜਾ ਕੇ ਖਿੜਕੀ 'ਤੇ ਦਸਤਕ ਦਿੱਤੀ। ਉਹ (ਵਿਰਾਟ) ਬਾਹਰ ਆਏ ਅਤੇ ਮੇਰੀ ਮਾਂ ਨੂੰ ਮਿਲੇ ਜਿਸ ਨਾਲ ਮੇਰੀ ਮਾਂ ਦਾ ਦਿਨ ਬਣ ਗਿਆ।  ਕੋਹਲੀ ਦੀ ਜੋਸ਼ੂਆ ਦੀ ਮਾਂ ਨਾਲ ਮੁਲਾਕਾਤ ਦੀ ਵੀਡੀਓ 'ਚ ਦਿਖਿਆ ਕਿ ਇਹ ਭਾਰਤੀ ਬੱਲੇਬਾਜ਼ ਮੁਸਕਰਾਉਂਦੇ ਹੋਏ ਉਨ੍ਹਾਂ ਦੀ ਮਾਂ ਦੇ ਗਲੇ ਮਿਲ ਰਹੇ ਸਨ। ਜੋਸ਼ੂਆ ਦੀ ਮਾਂ ਵੀ ਉਨ੍ਹਾਂ ਨੂੰ ਮਿਲ ਕੇ ਕਾਫ਼ੀ ਉਤਸੁਕ ਦਿਖ ਰਹੀ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News