ਗੇਂਦਬਾਜ਼ੀ ਕੋਚ ਲਈ ਅਰਜ਼ੀ ਦੇਣ ਵਾਲੇ ਜੋਸ਼ੀ ਨੇ ਕਿਹਾ-ਟੀਮ ਨੂੰ ਸਪਿਨ ਮਾਹਿਰ ਦੀ ਲੋੜ

08/07/2019 10:46:43 AM

ਸਪੋਰਟਸ ਡੈਸਕ—ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਲਈ ਅਰਜ਼ੀ ਦੇਣ ਵਾਲੇ ਸਾਬਕਾ ਸਪਿਨਰ ਸੁਨੀਲ ਜੋਸ਼ੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੂੰ ਸਪਿਨ ਮਾਹਿਰ ਦੀ ਲੋੜ ਹੈ। ਕੋਹਲੀ ਨਾਲ ਵਿਵਾਦ ਦੇ ਕਾਰਣ ਚੈਂਪੀਅਨਸ ਟਰਾਫੀ 2017 ਤੋਂ ਬਾਅਦ ਮੁੱਖ ਕੋਚ ਅਨਿਲ ਕੁੰਬਲੇ ਦੇ ਹਟਣ ਤੋਂ ਬਾਅਦ ਭਾਰਤੀ ਟੀਮ ਦੇ ਨਾਲ ਕੋਈ ਸਪਿਨ ਮਾਹਿਰ ਨਹੀਂ ਜੁੜਿਆ ਹੈ। 

PunjabKesari

ਜੋਸ਼ੀ ਨੇ ਕਿਹਾ, ''ਹਾਂ, ਮੈਂ ਅਰਜ਼ੀ (ਗੇਂਦਬਾਜ਼ੀ ਕੋਚ ਲਈ) ਦਿੱਤੀ ਹੈ। ਬੰਗਲਾਦੇਸ਼ ਦੇ ਨਾਲ ਢਾਈ ਸਾਲ ਦੇ ਸਫਲ ਕਾਰਜਕਾਲ ਤੋਂ ਬਾਅਦ ਮੈਂ ਅਗਲੀ ਚੁਣੌਤੀ ਲਈ ਤਿਆਰ ਹਾਂ। ਭਾਰਤੀ ਟੀਮ ਦੇ ਨਾਲ ਲੰਬੇ ਸਮੇਂ ਤੋਂ ਕੋਈ ਸਪਿਨ ਗੇਂਦਬਾਜ਼ੀ ਕੋਚ ਨਹੀਂ ਹੈ ਤੇ ਅਜਿਹੇ 'ਚ ਮੈਨੂੰ ਲੱਗਦਾ ਹੈ ਕਿ ਮੇਰੀ ਮਾਹਿਰਤਾ 'ਤੇ ਵਿਚਾਰ ਹੋਵੇਗਾ।''


Related News