ਵਰਲਡ ਕੱਪ 'ਚ ਇਸ ਖਿਡਾਰੀ ਦੇ ਨਾਂ ਦਰਜ ਹੋਇਆ ਬੇਹੱਦ ਹੀ ਸ਼ਰਮਨਾਕ ਰਿਕਾਰਡ

Saturday, Jun 22, 2019 - 02:18 PM (IST)

ਸਪੋਰਟਸ ਡੈਸਕ— ਵਰਲਡ ਕੱਪ 2019 'ਚ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਪਰ ਬੇਅਰਸਟੋ ਨੇ ਇਕ ਅਜਿਹਾ ਰਿਕਾਰਡ ਆਪਣੇ ਨਾਂ ਕਰ ਗਏ ਹਨ ਜਿਸ ਨੂੰ ਕੋਈ ਵੀ ਬੱਲੇਬਾਜ਼ ਆਪਣੇ ਨਾਂ ਨਹੀਂ ਕਰਨਾ ਚਾਹੇਗਾ। ਅਸਲ 'ਚ ਬੇਅਰਸਟੋ ਵਰਲਡ ਕੱਪ 'ਚ ਹੁਣ ਤਕ ਖੇਡੇ ਗਏ ਛੇ ਮੈਚਾਂ 'ਚ ਦੋ ਵਾਰ ਗੋਲਡਨ ਡੱਕ ਦਾ ਸ਼ਿਕਾਰ ਹੋ ਚੁੱਕੇ ਹਨ।

PunjabKesari

ਸ੍ਰੀਲੰਕਾ ਦੇ ਖਿਲਾਫ ਮੈਚ 'ਚ ਉਨ੍ਹਾਂ ਨੂੰ ਗੋਲਡਨ ਡੱਕ ਤੇ ਦੂਜੀ ਵਾਰ ਆਊਟ ਕੀਤਾ। ਇੰਗਲੈਂਡ ਵਲੋਂ ਵਰਲਡ ਕੱਪ 'ਚ ਦੋ ਵਾਰ ਗੋਲਡਨ ਡੱਕ ਸ਼ਿਕਾਰ ਹੋਣ ਵਾਲੇ ਬੇਅਰਸਟੋ ਚੌਥੇ ਬੱਲੇਬਾਜ਼ ਬਣ ਗਏ ਹਨ। ਹਾਲਾਂਕਿ ਜੌਨੀ ਬੇਅਰਸਟੋ ਚੰਗੀ ਫਾਰਮ 'ਚ ਹਨ ਤੇ ਵਧੀਆ ਬੱਲੇਬਾਜ਼ੀ ਕਰ ਰਹੇ ਹਨ ਪਰ ਛੇ ਮੈਚਾਂ 'ਚ ਦੋ ਵਾਰ ਉਹ ਮੈਚ ਦੀ ਪਹਿਲੀ ਹੀ ਗੇਂਦ 'ਤੇ ਸਿਫਰ 'ਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ ਹਨ।


PunjabKesariਵਰਲਡ ਕੱਪ 2019 ਦੇ ਪਹਿਲੇ ਮੈਚ 'ਚ ਬੇਅਰਸਟੋ ਦੱਖਣੀ ਅਫਰੀਕਾ ਦੇ ਖਿਲਾਫ ਇਮਰਾਨ ਤਾਹਿਰ ਦੀ ਗੇਂਦ 'ਤੇ ਆਪਣਾ ਕੁਇੰਟਨ ਡੀ ਕਾਕ ਨੂੰ ਫੜਾ ਬੈਠੇ ਸੀ ਜਦ ਕਿ ਛੇਵੇਂ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ ਮਲਿੰਗਾ ਦੀ ਗੇਂਦ 'ਤੇ ਜ਼ੀਰੋ ਦੇ ਸਕੋਰ 'ਤੇ ਐੱਲ. ਬੀ. ਡਬਲਿਊ ਆਊਟ ਹੋ ਚੁੱਕੇ ਹਨ। ਇਸ ਟੂਰਨਾਮੈਂਟ 'ਚ ਬੇਅਰਸਟੋ ਨੇ ਹੁਣ ਤਕ ਖੇਡੇ ਛੇ ਮੈਚਾਂ 'ਚ 218 ਦੌੜਾਂ ਬਣਾਈਆਂ ਹਨ। ਬੇਅਰਸਟੋ ਤੋਂ ਪਹਿਲਾਂ ਇੰਗਲੈਂਡ ਵਲੋਂ ਵਰਲਡ ਕੱਪ 'ਚ ਗੋਲਡਨ ਡਕ 'ਤੇ ਆਊਟ ਹੋਣ ਵਾਲੇ ਖਿਡਾਰੀਆਂ 'ਚ ਗਰੇਮ ਸਮਾਲ, ਸੀ ਲੇਵੀਸ ਤੇ ਐਲਕ ਸਟੂਅਰਟ ਸ਼ਾਮਲ ਹਨ।​​​​​​​


Related News