ਜਾਨਸਨ ਨੇ PGA ਚੈਂਪੀਅਨਸ਼ਿਪ ''ਚ ਬਣਾਈ ਬੜ੍ਹਤ

Sunday, Aug 09, 2020 - 10:21 PM (IST)

ਜਾਨਸਨ ਨੇ PGA ਚੈਂਪੀਅਨਸ਼ਿਪ ''ਚ ਬਣਾਈ ਬੜ੍ਹਤ

ਸਾਨ ਫ੍ਰੈਂਸਿਸਕੋ- ਦਿੱਗਜ ਗੋਲਫਰ ਡਸਟਿਨ ਜਾਨਸਨ ਤੀਜੇ ਦੌਰ 'ਚ ਸ਼ਾਮਲ ਸ਼ਨੀਵਾਰ ਨੂੰ ਅੱਠ ਬਰਡੀ ਦੇ ਨਾਲ ਪੰਜ ਅੰਡਰ 65 ਦੇ ਕਾਰਡ ਨਾਲ ਪੀ. ਜੀ. ਏ. ਚੈਂਪੀਅਨਸ਼ਿਪ 'ਚ ਇਕ ਸ਼ਾਟ ਦੀ ਬੜ੍ਹਤ ਹਾਸਲ ਕੀਤੀ। ਉਨ੍ਹਾਂ ਨੇ ਕਿਸੇ ਮੇਜਰ ਚੈਂਪੀਅਨਸ਼ਿਪ ਦੇ 157 ਦੌਰ 'ਚ ਪਹਿਲੀ ਵਾਰ ਅੱਠ ਬਰਡੀ ਲਗਾਈ ਹੈ। ਉਸਦਾ ਕੁੱਲ ਸਕੋਰ 9 ਅੰਡਰ 201 ਹੈ।
ਸਕਾਟੀ ਸ਼ੇਫਲਰ (ਪੰਜ ਅੰਡਰ) ਤੇ ਕੈਮਰੂਨ ਚੈਂਪ (ਤਿੰਨ ਅੰਡਰ) ਅੱਠ ਅੰਡਰ 202 ਦੇ ਕੁੱਲ ਸਕੋਰ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਪਿਛਲੇ 2 ਵਾਰ ਦੇ ਜੇਤੂ ਬਰੁਕਸ ਕੋਈਪਕਾ ਤੀਜੇ ਦੌਰ 'ਚ ਲੈਅ ਬਰਕਰਾਰ ਨਹੀਂ ਰੱਖ ਸਕੇ ਤੇ ਇਕ ਅੰਡਰ 69 ਦੇ ਕਾਰਡ ਦੇ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਖਿਸਕ ਗਏ। ਉਸਦਾ ਕੁੱਲ ਸਕੋਰ ਸੱਤ ਅੰਡਰ 203 ਹੈ।


author

Gurdeep Singh

Content Editor

Related News