ਆਰਚਰ ਦੀ ਕੂਹਣੀ ਦੀ ਸੱਟ ਫਿਰ ਉੱਭਰੀ, ਨਿਊਜ਼ੀਲੈਂਡ ਵਿਰੁੱਧ ਸੀਰੀਜ਼ 'ਚ ਖੇਡਣਾ ਸ਼ੱਕੀ
Sunday, May 16, 2021 - 08:29 PM (IST)
ਲੰਡਨ– ਇੰਗਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦਾ ਨਿਊਜ਼ੀਲੈਂਡ ਵਿਰੁੱਧ ਆਗਾਮੀ ਟੈਸਟ ਸੀਰੀਜ਼ ਵਿਚ ਖੇਡਣਾ ਸ਼ੱਕੀ ਹੈ ਕਿਉਂਕਿ ਕੇਂਟ ਵਿਰੁੱਧ ਸਸੈਕਸ ਵਲੋਂ ਕਾਊਂਟੀ ਚੈਂਪੀਅਨਸ਼ਿਪ ਮੁਕਾਬਲੇ ਵਿਚ ਖੇਡਦੇ ਹੋਏ ਉਸਦੀ ਕੂਹਣੀ ਦੀ ਪੁਰਾਣੀ ਸੱਟ ਫਿਰ ਤੋਂ ਉੱਭਰ ਆਈ ਹੈ। 26 ਸਾਲਾ ਇਹ ਤੇਜ਼ ਗੇਂਦਬਾਜ਼ ਅਤੀਤ ਵਿਚ ਵੀ ਕੂਹਣੀ ਦੀ ਸੱਟ ਤੋਂ ਪ੍ਰੇਸ਼ਾਨ ਰਿਹਾ ਹੈ, ਜਿਸ ਕਾਰਨ ਉਹ ਭਾਰਤ ਵਿਰੁੱਧ ਦੋ ਟੈਸਟ ਤੇ ਫਿਰ ਫਿਲਹਾਲ ਮੁਲਤਵੀ ਆਈ. ਪੀ. ਐੱਲ. ਵਿਚ ਨਹੀਂ ਖੇਡ ਸਕਿਆ ਸੀ। ਇਸ ਤੋਂ ਇਲਾਵਾ ਉਹ 2020 ਦੀ ਸ਼ੁਰੂਆਤ ਵਿਚ ਦੱਖਣੀ ਅਫਰੀਕਾ ਵਿਰੁੱਧ ਵੀ ਨਹੀਂ ਖੇਡ ਸਕਿਆ ਸੀ। ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਸਸੈਕਸ ਵਲੋਂ ਆਪਣਾ ਪਹਿਲਾ ਮੁਕਾਬਲੇਬਾਜ਼ੀ ਮੁਕਾਬਲਾ ਖੇਡ ਰਹੇ ਆਰਚਰ ਨੇ ਪਹਿਲੀ ਪਾਰੀ ਵਿਚ 29 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਕੋਹਲੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼, ਵਿਰੋਧੀ ਟੀਮ ਨੂੰ ਉਸੇ ਦੀ ਯੋਜਨਾ ’ਚ ਫਸਾਉਣ ਦਾ ਹੈ ਮਾਹਿਰ : ਪੇਨ
ਇਹ ਤੇਜ਼ ਗੇਂਦਬਾਜ਼ ਹਾਲਾਂਕਿ ਦੂਜੀ ਪਾਰੀ ਵਿਚ ਸਿਰਫ 5 ਓਵਰ ਹੀ ਕਰ ਸਕਿਆ ਤੇ ਉਸ ਨੇ ਕੂਹਣੀ ਵਿਚ ਸੋਜਿਸ਼ ਦੀ ਸ਼ਿਕਾਇਤ ਕੀਤੀ। ਸਸੈਕਸ ਦੇ ਮੁੱਖ ਕੋਚ ਇਯਾਨ ਸਾਲਿਸਬਰੀ ਨੇ ਕਿਹਾ ਹੈ ਕਿ ਜੇਕਰ ਤੁਸੀਂ ਅੱਜ ਦੇ ਦਿਨ ਨੂੰ ਦੇਖੋ ਤਾਂ ਉਹ ਕੱਲ ਗੇਂਦਬਾਜ਼ੀ ਨਹੀਂ ਕਰ ਸਕੇਗਾ। ਤੁਹਾਨੂੰ ਈ. ਸੀ. ਬੀ. (ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ) ਤੋਂ ਪੁੱਛਣਾ ਹੋਵੇਗਾ। ਖੇਡਾਂ 'ਚ ਲੋਕ ਜ਼ਖਮੀ ਹੁੰਦੇ ਰਹਿੰਦੇ ਹਨ। ਇਹੀ ਜੀਵਨ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।