ਜਿਨਸਨ ਜਾਨਸਨ ਸੱਟ ਕਾਰਨ ਏਸ਼ੀਆਈ ਚੈਂਪੀਅਨਸ਼ਿਪ ਤੋਂ ਹਟੇ
Thursday, Apr 25, 2019 - 10:04 AM (IST)
ਦੋਹਾ— ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਿਨਸਨ ਜਾਨਸਨ ਨੂੰ 1500 ਮੀਟਰ ਦੇ ਫਾਈਨਲਸ ਤੋਂ ਕੁਝ ਦੇਰ ਪਹਿਲਾਂ ਸੱਟ ਦਾ ਸ਼ਿਕਾਰ ਹੋਣ ਕਾਰਨ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਤੋਂ ਹਟਣਾ ਪਿਆ। ਉਪ ਮੁੱਖ ਕੋਚ ਰਾਧਾਕ੍ਰਿਸ਼ਨਨ ਨਾਇਰ ਨੇ ਬਿਆਨ 'ਚ ਕਿਹਾ, ''ਉਸ ਦੀ ਪਿੰਨੀ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਉਹ ਅਜੇ ਪਰੇਸ਼ਾਨ ਹੈ। ਡਾਕਟਰਾਂ ਨੇ ਉਸ ਨੂੰ ਇਸ ਸਥਿਤੀ 'ਚ ਟਰੈਕ 'ਤੇ ਨਹੀਂ ਉਤਰਨ ਦੀ ਸਲਾਹ ਦਿੱਤੀ।'' ਜਾਨਸਨ ਨੇ ਸੋਮਵਾਰ ਨੂੰ 800 ਮੀਟਰ ਫਾਈਨਲਸ 'ਚ ਹਿੱਸਾ ਨਹੀਂ ਲਿਆ ਸੀ। ਉਸ ਦੇ ਨਾਂ 800 ਮੀਟਰ ਅਤੇ 1500 ਮੀਟਰ 'ਚ ਰਾਸ਼ਟਰੀ ਰਿਕਾਰਡ ਹੈ।