ਸਾਫ਼ਟਵੇਅਰ ਕਾਰਨ ਹੋ ਗਈ ਪੰਜਾਬ 'ਚ ਐਡਵਾਈਜ਼ਰੀ ਜਾਰੀ, ਇੰਜੀਨੀਅਰ ਦਾ ਕਾਰਨਾਮਾ ਕਰੇਗਾ ਹੈਰਾਨ
Friday, Jan 24, 2025 - 04:58 PM (IST)
ਜਲੰਧਰ- ਸਾਫ਼ਟਵੇਅਰ ਇੰਜੀਨੀਅਰ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਮੱਧ-ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਸਮੇਤ 13 ਸੂਬਿਆਂ ਦੇ ਕਰੀਬ 200 ਟੋਲ ਪਲਾਜ਼ਿਆਂ ਦੇ ਕੰਪਿਊਟਰ ਵਿਚ ਐੱਨ. ਐੱਚ. ਏ. ਆਈ. ਦੇ ਸਾਫ਼ਟਵੇਅਰ ਵਰਗਾ ਇਕ ਹੋਰ ਸਾਫ਼ਟਵੇਅਰ ਇੰਸਟਾਲ ਕਰਕੇ ਬਿਨ੍ਹਾਂ ਫਾਸਟ ਟੈਗ ਦੀਆਂ ਗੱਡੀਆਂ ਤੋਂ ਕਰੋੜਾਂ ਦੀ ਟੋਲ ਟੈਕਸ ਚੋਰੀ ਫੜੀ ਗਈ ਹੈ। ਯੂ. ਪੀ. ਐੱਸ. ਟੀ. ਐੱਫ਼ ਨੇ ਸਾਫ਼ਟਵੇਅਰ ਬਣਾਉਣ ਵਾਲੇ ਇੰਜੀਨੀਅਰ ਸਮੇਤ ਟੋਲ ਪਲਾਜ਼ਿਆਂ ਦੇ ਦੋ ਮੈਨੇਜਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤ ਵਿਚ ਆਏ ਮਾਸਟਰਮਾਈਂਡ ਆਲੋਕ ਸਿੰਘ ਕੋਲੋਂ ਪੁੱਛਗਿੱਛ ਵਿਚ ਪਤਾ ਲਗਾ ਹੈ ਕਿ ਇਹ ਘਪਲਾ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਇਸ ਨਾਲ ਐੱਨ. ਐੱਚ. ਏ. ਆਈ. ਨੂੰ ਕਰੀਬ 120 ਕਰੋੜ ਦੀ ਚਪਤ ਲਗਾਈ ਗਈ ਹੈ। ਰੀਜ਼ਨਲ ਦਫ਼ਤਰ ਨੇ ਸਾਰੇ ਅਧਿਕਾਰੀਆਂ ਨੂੰ ਇਸ ਬਾਰੇ ਵਿਚ ਅਲਰਟ ਅਤੇ ਜਾਂਚ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਦੇ ਖਰੜ-ਲੁਧਿਆਣਾ ਹਾਈਵੇਅ 'ਤੇ ਸਥਿਤ ਘੁਲਾਲ ਅਤੇ ਬਠਿੰਡਾ-ਅੰਮ੍ਰਿਤਸਰ ਹਾਈਵੇਅ 'ਤੇ ਸਥਿਤ ਜੀਦਾ ਟੋਲ ਪਲਾਜ਼ਾ ਵੀ ਸ਼ਾਮਲ ਹਨ। ਘਪਲੇ ਵਿਚ ਟੋਲ ਟੈਕਸ ਠੇਕੇਦਾਰ ਦੀ ਵੀ ਮਿਲੀਭੁਗਤ ਦੀ ਜਾਣਕਾਰੀ ਮਿਲੀ ਹੈ। ਐੱਸ. ਟੀ. ਐੱਫ਼. ਨੇ ਘਪਲੇ ਦੇ ਮਾਸਟਰਮਾਈਂਡ ਦੇ ਨਾਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗਿਰੋਹ ਦੇ ਕਈ ਮੈਂਬਰਾਂ ਦੀ ਭਾਲ ਹੈ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ ਰੂਹ ਕੰਬਾਊ ਹਾਦਸਾ, ਟਰੈਕਟਰ ਪਲਟਣ ਮਗਰੋਂ ਵਿਅਕਤੀ 'ਤੇ ਡਿੱਗੀ ਕਾਰ
ਇਹ ਹਨ ਨਿਯਮ
50ਫ਼ੀਸਦੀ ਐੱਨ. ਐੱਚ. ਏ. ਆਈ. ਅਤੇ 50 ਫ਼ੀਸਦੀ ਨਿੱਜੀ ਕੰਪਨੀ ਲੈਂਦੀ ਹੈ
ਟੋਲ ਤੋਂ ਲੰਘਣ ਵਾਲੇ ਫਾਸਟ ਟੈਗ ਰਹਿਤ ਵਾਹਨਾਂ ਕੋਲੋਂ ਦੁੱਗਣਾ ਟੋਲ ਲਿਆ ਜਾਂਦਾ ਹੈ। ਇਸ ਦਾ 50 ਫ਼ੀਸਦੀ ਐੱਨ. ਐੱਚ. ਏ. ਆਈ. ਦੇ ਕੋਲ ਅਤੇ 50 ਫ਼ੀਸਦੀ ਟੋਲ ਵਸੂਲਣ ਵਾਲੀ ਨਿੱਜੀ ਕੰਪਨੀ ਜਾਂ ਠੇਕੇਦਾਰ ਨੂੰ ਮਿਲਦਾ ਹੈ ਪਰ ਆਲੋਕ ਦੇ ਸਾਫ਼ਟਵੇਅਰ ਤੋਂ ਇਹ ਟੋਲ ਵਸੂਲਿਆ ਤਾਂ ਐੱਨ. ਐੱਚ. ਏ. ਆਈ. ਨੂੰ ਉਸ ਦਾ ਹਿੱਸਾ ਨਹੀਂ ਮਿਲਦਾ ਪੂਰਾ ਪੈਸਾ ਹਜਮ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ਵਾਲੇ ਸਾਵਧਾਨ! ਸਰਕਾਰ ਕਰੇਗੀ ਹੁਣ ਵੱਡੀ ਕਾਰਵਾਈ
ਯੂ. ਪੀ. ਐੱਸ. ਟੀ. ਐੱਫ਼. ਨੇ ਦੱਸਿਆ ਕਿ ਮਾਸਟਰਮਾਈਂਡ ਆਲੋਕ ਸਿੰਘ ਨੇ ਜਿਹੜੇ 42 ਟੋਲ ਪਲਾਜ਼ਿਆਂ 'ਤੇ ਨਕਲੀ ਸਾਫ਼ਵੇਅਰ ਇੰਸਟਾਲ ਕੀਤੇ ਹਨ, ਉਨ੍ਹਾਂ ਵਿਚ 9 ਯੂ. ਪੀ, 6 ਮੱਧ ਪ੍ਰਦੇਸ਼, 4-4 ਰਾਜਸਥਾਨ,ਗੁਜਰਾਤ, ਛੱਤੀਸਗੜ, 3 ਝਾਰਖੰਡ, 2-2 ਪੰਜਾਬ, ਆਸਾਮ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਇਕ-ਇਕ ਓਡਿਸ਼ਾ, ਹਿਮਾਚਲ ਪ੍ਰਦੇਸ਼, ਜੰਮੂ-ਤੇਲੰਗਾਨਾ ਵਿਚ ਹੈ। ਯਾਨੀ ਕਿ 13 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਖੇਤਰ ਵਿਚ ਇਸ ਦਾ ਜਾਲ ਫੈਲਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਏ.ਕੇ.ਸੀ.ਸੀ. ਕੰਪਨੀ ਦੇ ਹਨ। ਆਲੋਕ ਨੇ ਦੱਸਿਆ ਕਿ ਉਸ ਦੇ ਸਾਥੀ ਸਾਵੰਤ ਅਤੇ ਸੁਖਾਂਤੂ ਨੇ ਕਰੀਬ 200 ਟੋਲ ਪਲਾਜ਼ਾ 'ਤੇ ਅਜਿਹੇ ਹੀ ਸਾਫ਼ਟਵੇਅਰ ਇੰਸਟਾਲ ਕੀਤੇ ਹਨ।
ਐੱਸ. ਟੀ. ਐੱਫ਼. ਦੇ ਐੱਸ. ਐੱਸ. ਪੀ. ਵਿਸ਼ਾਲ ਵਿਕਰਮ ਸਿੰਘ ਨੇ ਕਿਹਾ ਕਿ ਯੂ. ਪੀ. ਦੇ ਮਿਰਜ਼ਾਪੁਰ ਸਥਿਤ ਅਟਰੈਲਾ ਸ਼ਿਵ ਗੁਲਾਮ ਟੋਲ ਪਲਾਜ਼ਾ ਲਾਲਗੰਜ ਵਿਖੇ ਸਥਾਪਤ ਉਕਤ ਸਾਫ਼ਟਵੇਅਰ ਤੋਂ ਔਸਤਨ ਰੋਜ਼ਾਨਾ 45,000 ਰੁਪਏ ਕਮਾਏ ਜਾ ਰਹੇ ਹਨ। ਟੋਲ ਦੀ ਹੇਰਾਫੇਰੀ ਹੋ ਰਹੀ ਸੀ। ਆਲੋਕ ਸਾਫ਼ਟਵੇਅਰ ਇੰਜੀਨੀਅਰ ਹੈ, ਜੋ ਐੱਨ. ਐੱਚ. ਏ. ਆਈ. ਦੇ ਸਾਫ਼ਟਵੇਅਰ ਬਣਾਉਣ ਅਤੇ ਇੰਸਟਾਲ ਕਰਨ ਦਾ ਕੰਮ ਕਰਦਾ ਹੈ। ਆਲੋਕ ਨੇ ਐੱਮ. ਸੀ. ਏ. ਕੀਤੀ ਹੈ ਅਤੇ ਪਹਿਲਾਂ ਟੋਲ ਪਲਾਜ਼ਾ 'ਤੇ ਹੀ ਕੰਮ ਕਰਦਾ ਸੀ। ਟੋਲ ਪਲਾਜ਼ਾ 'ਤੇ ਕੰਮ ਕਰਦੇ ਹੋਏ ਹੀ ਉਹ ਟੋਲ ਪਲਾਜ਼ਾ ਦਾ ਠੇਕਾ ਲੈਣ ਵਾਲੀਆਂ ਕੰਪਨੀਆਂ ਦੇ ਠੇਕੇਦਾਰਾਂ ਦੇ ਸੰਪਰਕ ਵਿਚ ਆਇਆ ਸੀ। ਨਕਲੀ ਸਾਫ਼ਟਵੇਅਰ ਨਾਲ ਕੱਢੀ ਗਈ ਟੋਲ ਟੈਕਸ ਦੀ ਪਰਚੀ ਐੱਨ. ਐੱਚ. ਏ. ਆਈ. ਵਰਗੀ ਹੀ ਹੁੰਦੀ ਸੀ। ਐੱਨ. ਐੱਚ. ਏ. ਆਈ. ਨੂੰ ਸ਼ੱਕ ਨਾ ਹੋਵੇ ਇਸ ਲਈ ਬਿਨਾਂ ਫਾਸਟ ਟੈਗ ਦੇ ਲੰਘਣ ਵਾਲੇ ਵਾਹਨਾਂ ਵਿਚ 5 ਫ਼ੀਸਦੀ ਨੂੰ ਹੀ ਐੱਨ. ਐੱਚ. ਏ. ਆਈ. ਸਾਫ਼ਟਵੇਅਰ 'ਤੇ ਬੁੱਕ ਕੀਤਾ ਜਾਂਦਾ। ਜਿਹੜੇ ਵਾਹਨਾਂ ਦੀ ਦੁੱਗਣੇ ਟੈਕਸ ਦੀ ਪਰਚੀ ਕੱਢਦੇ, ਉਸ ਨੂੰ ਟੋਲ ਫਰੀ ਸ਼੍ਰੇਣੀ ਵਿਚ ਰੱਖਦੇ ਸਨ।
ਇਹ ਵੀ ਪੜ੍ਹੋ : ਤਾਬੂਤ 'ਚ ਬੰਦ ਆਸਟ੍ਰੇਲੀਆ ਤੋਂ ਆਈ ਵਿਅਕਤੀ ਦੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼, ਸ਼ਮਸ਼ਾਨਘਾਟ 'ਚ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e