ਝੂਲਨ ਗੋਸਵਾਮੀ ਮਹਿਲਾ CPL ਤੋਂ ਪਹਿਲਾਂ ਤ੍ਰਿਨਬਾਗੋ ਨਾਈਟ ਰਾਈਡਰਜ਼ ਦੀ ਮੈਂਟੋਰ ਬਣੀ

Saturday, Jul 13, 2024 - 03:24 PM (IST)

ਝੂਲਨ ਗੋਸਵਾਮੀ ਮਹਿਲਾ CPL ਤੋਂ ਪਹਿਲਾਂ ਤ੍ਰਿਨਬਾਗੋ ਨਾਈਟ ਰਾਈਡਰਜ਼ ਦੀ ਮੈਂਟੋਰ ਬਣੀ

ਨਵੀਂ ਦਿੱਲੀ- ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਤ੍ਰਿਨਬਾਗੋ ਨਾਈਟ ਰਾਈਡਰਜ਼ (ਟੀ. ਕੇ. ਆਰ.) ਦੀ ਮੈਂਟੋਰ ਬਣ ਗਈ ਹੈ। ਝੂਲਨ ਨੇ ਦੋ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ 355 ਵਿਕਟਾਂ ਲਈਆਂ। ਉਨ੍ਹਾਂ ਨੇ 2022 ਵਿੱਚ ਖੇਡ ਤੋਂ ਸੰਨਿਆਸ ਲੈ ਲਿਆ ਸੀ।
ਟੀ.ਕੇ.ਆਰ. ਦੀ ਕਪਤਾਨੀ ਸਟਾਰ ਆਲਰਾਊਂਡਰ ਡਿਆਂਡਰਾ ਡੋਟਿਨ ਦੁਆਰਾ ਕੀਤੀ ਜਾਂਦੀ ਹੈ ਜਿਸ ਦੀ ਕਪਤਾਨੀ ਵਿੱਚ ਟੀਮ ਨੇ 2021 ਵਿੱਚ ਆਪਣਾ ਪਹਿਲਾ ਸੀਜ਼ਨ ਜਿੱਤਿਆ ਸੀ। ਝੂਲਨ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਇੰਨੀ ਸ਼ਾਨਦਾਰ ਟੀਮ ਵਿੱਚ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ।

ਨਾਈਟ ਰਾਈਡਰਜ਼ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਟੀ.ਕੇ.ਆਰ. ਮਹਿਲਾ ਟੀਮ ਵਿੱਚ ਸ਼ਾਮਲ ਹੋਣਾ ਬਹੁਤ ਵਧੀਆ ਹੈ। ਇਸ ਲਈ ਕੇਕੇਆਰ ਪ੍ਰਬੰਧਨ ਦਾ ਧੰਨਵਾਦ। ਟੀ.ਕੇ.ਆਰ. ਟੀਮ ਵਿੱਚ ਜੇਮੀਮਾ ਰੌਡਰਿਗਜ਼, ਮੇਗ ਲੈਨਿੰਗ, ਜੇਸ ਜੋਨਾਸਨ ਅਤੇ ਸ਼ਿਖਾ ਪਾਂਡੇ ਵਰਗੇ ਖਿਡਾਰੀ ਵੀ ਹਨ।  ਟੀ.ਕੇ.ਆਰ.  ਨੂੰ ਚਾਰ ਲੀਗ ਮੈਚ 22 ਤੋਂ 27 ਅਗਸਤ ਤੱਕ ਖੇਡਣੇ ਹਨ। ਫਾਈਨਲ 29 ਅਗਸਤ ਨੂੰ ਤਰੋਬਾ ਵਿੱਚ ਖੇਡਿਆ ਜਾਵੇਗਾ।


author

Aarti dhillon

Content Editor

Related News