ਝੂਲਨ ਗੋਸਵਾਮੀ ਪ੍ਰੀ-ਬਿਡ ਪਾਉਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ
Wednesday, Dec 22, 2021 - 11:13 AM (IST)
ਨਵੀਂ ਦਿੱਲੀ– ਦੁਬਈ ਸਥਿਤ ਕ੍ਰਿਕਫਲਿਕਸ ਨੇ ਰੇਅਰ ਨਾਨ ਫੰਗੇਬਲ ਟੋਕਨ (ਐੱਨ. ਐੱਫ. ਟੀ.) ਕ੍ਰਿਕਟ ਮੈਮੋਰੈਬੀਲੀਆ ਆਕਸ਼ਨ ਲਾਂਚ ਕਰਨ ਲਈ ਰੇਵਸਪੋਰਟਜ਼ ਤੇ ਫੈਨੇਟਿਕ ਸਪੋਰਟਸ ਦੇ ਨਾਲ ਹੱਥ ਮਿਲਾਇਆ ਤੇ ਭਾਰਤ ਦੀ ਧਾਕੜ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਇਸ ਵਿਚ ਪ੍ਰੀ-ਬਿਡ ਹਾਸਲ ਕਰਨ ਵਾਲੀ ਦੁਨੀਆ ਦੀ ਪਹਿਲਾ ਮਹਿਲਾ ਕ੍ਰਿਕਟਰ ਬਣ ਗਈ ਹੈ। ਇਹ ਆਕਸ਼ਨ 24 ਦਸੰਬਰ ਨੂੰ ਹੋਵੇਗੀ। ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੋਸਵਾਮੀ ਦੀ 2017 ਵਿਸ਼ਵ ਕੱਪ ਜਰਸੀ ਪ੍ਰੀ-ਬਿਡ ਹੋ ਚੁੱਕੀ ਹੈ। ਇਸ ਨਾਲ ਝੂਲਨ ਐੱਨ. ਐੱਫ. ਟੀ. ਕ੍ਰਿਕਟ ਜਗਤ ਵਿਚ ਕਈ ਧਾਕੜਾਂ ਦੀ ਬਰਾਬਰੀ ’ਤੇ ਆ ਗਈ ਹੈ।
ਮਹਿਲਾ ਇੰਟਰਨੈਸ਼ਨਲ ਵਨ ਡੇ ਮੈਚਾਂ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਝੂਲਨ ਨੇ ਕਿਹਾ,‘‘ਮੈਂ ਬਹੁਤ ਖੁਸ਼ ਹਾਂ। ਕੀ ਮੈਂ ਕਹਿ ਸਕਦੀ ਹਾਂ ਕਿ ਇਹ ਮੇਰੀਆਂ ਕਈ ਹੋਰ ਸਾਥਣਾਂ ਲਈ ਐੱਨ. ਐੱਫ. ਟੀ. ਮੁੱਲ ਨੂੰ ਅਨਲਾਕ ਕਰਨ ਤੇ ਪ੍ਰਸ਼ੰਸਕਾਂ ਤਕ ਪਹੁੰਚਣ ਦੀ ਸ਼ੁਰੂਆਤ ਹੋਵੇਗੀ?’’ ਪਹਿਲਾਂ ਹੀ 2,00,000 ਅਮਰੀਕੀ ਡਾਲਰ ਦੀਆਂ ਪੁਰਾਣੀਆਂ ਬੋਲੀਆਂ ਲਾਈਆਂ ਜਾ ਚੁੱਕੀਆਂ ਹਨ, ਜਿਹੜਾ ਇਹ ਦਰਸਾਉਂਦਾ ਹੈ ਕਿ ਕ੍ਰਿਕਫਲਿਕਸ ਨੂੰ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ।