ਡਬਲਯੂ. ਡਬਲਯੂ. ਈ. ਦੀ ਪਹਿਲੀ ਮਹਿਲਾ ਰੈਸਲਰ ਬਣੀ ਜੈਸਿਕਾ ਕਰ

09/08/2019 8:17:59 PM

ਨਵੀਂ ਦਿੱਲੀ - ਰੈਸਲਿੰਗ ਦੀ ਦੁਨੀਆ ਵਿਚ ਡਬਲਯੂ. ਡਬਲਯੂ. ਈ. ਇਕ ਵੱਡਾ ਪ੍ਰਯੋਗ ਕਰਦੇ ਹੋਏ ਹੁਣ ਮਹਿਲਾ ਰੈਫਰੀਆਂ ਨੂੰ ਸ਼ਾਮਲ ਕਰਨ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਹੋਈ ਹੈ ਜੈਸਿਕ ਕਰ ਤੋਂ। 28 ਸਾਲਾ ਜੈਸਿਕਾ ਨੇ 2010 ਵਿਚ ਬਤੌਰ ਰੈਸਲਰ ਡੈਬਿਊ ਕੀਤਾ ਸੀ ਪਰ 2017 ਵਿਚ ਰਿਟਾਇਰਮੈਂਟ ਤੋਂ ਬਾਅਦ ਉਸ ਨੇ ਰੈਫਰੀ ਬਣਨ ਵੱਲ ਕਦਮ ਵਧਾ ਦਿੱਤਾ। ਉਸ ਨੇ ਬਕਾਇਦਾ ਡਬਲਯੂ. ਡਬਲਯੂ. ਈ. ਦੇ ਸੈਂਟਰ ਵਿਚ ਇਸ ਦੇ ਲਈ ਟ੍ਰੇਨਿੰਗ ਲਈ ਹੈ। ਜੈਸਿਕਾ ਦੀ ਸਫਲਤਾ ਤੋਂ ਬਾਅਦ ਹੁਣ ਡਬਲਯੂ. ਡਬਲਯੂ. ਈ. ਮਹਿਲਾ ਰੈਫਰੀਆਂ ਨੂੰ ਵੀ ਨਿਯੁਕਤ ਕਰਨ ਬਾਰੇ ਸੋਚ ਰਿਹਾ ਹੈ।

PunjabKesari
ਖਾਸ ਗੱਲ ਇਹ ਹੈ ਕਿ ਕੰਪਨੀ ਨੇ ਭਾਰਤ ਵਿਚ ਇਕ ਮਹਿਲਾ ਰੈਸਲਰ ਨੂੰ ਇਸ ਦੇ ਲਈ ਆਫਰ ਵੀ ਦਿੱਤਾ ਸੀ ਪਰ ਭਾਰਤੀ ਮਹਿਲਾ ਰੈਸਲਰ ਵਲੋਂ ਇਸ ਨੂੰ ਠੁਕਰਾਏ ਜਾਣ ਤੋਂ ਬਾਅਦ ਡਬਲਯੂ. ਡਬਲਯੂ. ਈ. ਮੈਨੇਜਮੈਂਟ ਹੁਣ ਵੱਖਰਾ ਬਦਲ ਲੱਭ ਰਿਹਾ ਹੈ। ਫਿਲਹਾਲ 5 ਫੁੱਟ 8 ਇੰਚ ਲੰਬੀ ਜੈਸਿਕਾ ਰੈਸਲਿੰਗ ਕਰੀਅਰ ਵਿਚ ਜਦੋਂ ਸਰਗਰਮ ਸੀ ਤਾਂ ਉਸ ਨੇ ਡਾਇਨਾਮਾਈਟ ਚੈਂਪੀਅਨਸ਼ਿਪ ਰੈਸਲਿੰਗ, ਈਸਟ ਕੋਸਟ ਰੈਸਲਿੰਗ ਐਸੋਸੀਏਸ਼ਨ, ਆਊਟਕਾਸਟ ਰੈਸਲਿੰਗ ਵਰਗੀਆਂ ਕਈ ਬੈਲਟਾਂ ਜਿੱਤੀਆਂ।

PunjabKesari
ਜੈਸਿਕਾ ਬਚਪਨ 'ਚ ਕਾਫੀ ਮੋਟੀ ਹੋਇਆ ਕਰਦੀ ਸੀ। ਸਕੂਲ 'ਚ ਜਦੋਂ ਉਸਦੀਆਂ ਸਹੇਲੀਆਂ ਉਸ ਨੂੰ ਤਾਅਨੇ ਮਾਰਨ ਲੱਗੀਆਂ ਤਾਂ ਇਸ ਨਾਲ ਉਸ ਦੀ ਜ਼ਿੰਦਗੀ ਨੂੰ ਨਵਾਂ ਅਧਿਆਏ ਮਿਲ ਗਿਆ। ਉਸ ਨੇ ਰੈਸਲਿੰਗ ਵਿਚ ਹਿੱਸਾ ਲੈਣ ਲਈ ਤਕਰੀਬਨ 35 ਕਿਲੋਗ੍ਰਾਮ ਭਾਰ ਘੱਟ ਕੀਤਾ ਸੀ। ਆਪਣੇ ਕਰੀਅਰ ਦੌਰਾਨ ਜੈਸਿਕਾ ਦਿ ਰੌਕ, ਅੰਡਰਟੇਕਰ, ਟ੍ਰਿਸ਼ ਸਟ੍ਰੈਟਸ ਤੇ ਮਿਕੀ ਜੈਮਸ ਤੋਂ ਕਾਫੀ ਪ੍ਰਭਾਵਿਤ ਹੋਈ।


Gurdeep Singh

Content Editor

Related News