ਜੀਵਨ ਚੈਲੰਜਰ ਟੂਰ ''ਚ ਫਿਰ ਉਪ ਜੇਤੂ
Sunday, Jun 17, 2018 - 02:36 PM (IST)

ਨਵੀਂ ਦਿੱਲੀ— ਜੀਵਨ ਨੇਦੁਚੇਝੀਅਨ ਅਤੇ ਉਨ੍ਹਾਂ ਦੇ ਜੋੜੀਦਾਰ ਆਸਟਿਨ ਕ੍ਰਾਈਜੇਕ ਨਾਟੀਂਘਮ 'ਚ ਨੇਚਰ ਵੈਲੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਫ੍ਰੈਡਰਿਕ ਨੀਲਸਨ ਅਤੇ ਜੋ ਸੇਲਿਸਬਰੀ ਤੋਂ ਹਾਰ ਗਏ। ਇਹ ਇਸ ਸੈਸ਼ਨ ਦਾ ਚੌਥਾ ਮੌਕਾ ਹੈ ਜਦ ਜੀਵਨ ਨੂੰ ਏ.ਟੀ.ਪੀ. ਚੈਲੰਜਰ ਟੂਰ 'ਚ ਉਪ ਜੇਤੂ ਨਾਲ ਸਬਰ ਕਰਨਾ ਪਿਆ।
ਸੈਸ਼ਨ 'ਚ ਪੰਜਵਾਂ ਫਾਈਨਲ ਖੇਡ ਰਹੇ ਚੇਨਈ ਦੇ ਜੀਵਨ ਅਤੇ ਉਨ੍ਹਾਂ ਦੇ ਅਮਰੀਕੀ ਜੋੜੀਦਾਰ ਨੂੰ ਇਸ 127,000 ਯੂਰੋ ਇਨਾਮੀ ਗ੍ਰਾਸ ਕੋਰਟ ਟੂਰਨਾਮੈਂਟ ਦੇ ਫਾਈਨਲ 'ਚ ਆਪਣੀ ਗੈਰ ਦਰਜਾ ਪ੍ਰਾਪਤ ਮੁਕਾਬਲੇਬਾਜ਼ ਜੋੜੀ ਤੋਂ 6-7, 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੀਵਨ ਅਤੇ ਕ੍ਰਾਈਜੇਕ ਨੂੰ ਉਪ ਜੇਤੂ ਬਣਨ 'ਤੇ 75 ਅੰਕ ਮਿਲੇ ਅਤੇ ਉਨ੍ਹਾਂ ਨੇ 4570 ਯੂਰੋ ਦੀ ਰਾਸ਼ੀ ਆਪਸ 'ਚ ਵੰਡੀ।