ਜੀਵਾ ਸਾਹਮਣੇ ਫਿੱਕੇ ਪਏ ਧੋਨੀ-ਯੁਵਰਾਜ ਵਰਗੇ ਦਿੱਗਜ ਖਿਡਾਰੀ

Friday, Jul 20, 2018 - 03:16 PM (IST)

ਜੀਵਾ ਸਾਹਮਣੇ ਫਿੱਕੇ ਪਏ ਧੋਨੀ-ਯੁਵਰਾਜ ਵਰਗੇ ਦਿੱਗਜ ਖਿਡਾਰੀ

ਨਵੀਂ ਦਿੱਲੀ— ਜਿਸ ਪਾਰਟੀ 'ਚ ਧੋਨੀ, ਯੁਵਰਾਜ ਸਿੰਘ ਵਰਗੇ ਸੁਪਰਸਟਾਰ ਜਾਣ, ਉਥੇ ਇਹ ਸਿਤਾਰੇ ਹੀ ਸੁਰਖੀਆ 'ਚ ਰਹਿੰਦੇ ਹਨ। ਪਰ ਸਾਬਕਾ ਉਡਾਨ ਮੰਤਰੀ ਪ੍ਰਫੁੱਲ ਪਟੇਲ ਦੀ ਬੇਟੀ ਪੂਰਨਾ ਦੀ ਸੰਗੀਤ ਪਾਰਟੀ 'ਚ ਧੋਨੀ ਅਤੇ ਯੁਵਰਾਜ ਸਿੰਘ ਫਿੱਕੇ ਪੈ ਗਏ. ਕਿਉਂਕਿ ਇਸ ਪਾਰਟੀ 'ਚ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਹੀ ਧੋਨੀ ਦੀ ਬੇਟੀ ਜੀਵਾ।

PunjabKesari

'ਮੁੰਬਈ 'ਚ ਪੂਰਨਾ ਪਟੇਲ ਦੇ ਵਿਆਹ ਦਾ ਫੰਕਸ਼ਨ ਚੱਲ ਰਿਹਾ ਹੈ ਅਤੇ ਵੀਰਵਾਰ ਨੂੰ ਉਨ੍ਹਾਂ ਦੀ ਸੰਗੀਤ ਪਾਰਟੀ ਸੀ, ਜਿਸ 'ਚ ਜੀਵਾ ਨੇ ਖੂਬ ਡਾਂਸ ਕੀਤਾ।

PunjabKesari

ਜੀਵਾ ਨੇ ਬਹੁਤ ਖੂਬਸੂਰਤ ਲਹਿੰਗਾ ਪਹਿਨਿਆ ਹੋਇਆ ਸੀ। ਪੂਰਨਾ ਪਟੇਲ ਦੇ ਸੰਗੀਤ 'ਚ ਸੋਫੀ ਚੌਧਰੀ, ਯੁਵਰਾਜ ਸਿੰਘ, ਨੁਸ਼ਰਤ ਭਰੂਚਾ, ਐੱਮ.ਐੱਸ.ਧੋਨੀ, ਸਾਕਸ਼ੀ ਧੋਨੀ ਵਰਗੇ ਸਿਤਾਰੇ ਮੌਜੂਦ ਸਨ। ਪਾਰਟੀ 'ਚ ਧੋਨੀ ਅਤੇ ਸਾਕਸ਼ੀ ਦੀ ਜੋੜੀ ਵੀ ਖੂਬ ਜਮ੍ਹ ਰਹੀ ਸੀ। ਧੋਨੀ ਹਰੇ ਰੰਗ ਦੇ ਕੁਰਤੇ-ਪਜਾਮੇ 'ਚ ਸਨ ਅਤੇ ਸਾਕਸ਼ੀ ਨੇ ਸਾੜੀ ਪਹਿਨੀ ਹੋਈ ਸੀ।
PunjabKesari
ਤੁਹਾਨੂੰ ਦੱਸ ਦਈਏ ਕਿ ਪਟੇਲ ਧੋਨੀ ਦੀ ਪਤਨੀ ਸਾਕਸ਼ੀ ਦੀ ਚੰਗੀ ਦੋਸਤੀ ਹੈ। ਦੋਵੇਂ ਚੰਗੀਆਂ ਦੋਸਤ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਦੀ ਪਾਰਟੀ ਅਤੇ ਸਟੇਡੀਆ 'ਚ ਮਸਤੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੂਰਨਾ ਧੋਨੀ ਦੀ ਵੀ ਬਹੁਤ ਕਰੀਬੀ ਹੈ। ਉਨ੍ਹਾਂ ਦੀ ਫਿਲਮ ਦੀ ਸਕਰੀਨਿੰਗ ਦੌਰਾਨ ਵੀ ਉਹ ਮੌਜੂਦ ਸੀ।

PunjabKesari

ਪੂਰਨਾ ਪਟੇਲ ਸਾਲ 2008 'ਚ ਆਈ.ਪੀ.ਐੱਲ. ਸੁਪਰਵਾਈਜ਼ਰ ਮੈਨੇਜਰ ਸੀ। ਇਸ ਦੌਰਾਨ ਉਨ੍ਹਾਂ ਦੀ ਕਈ ਖਿਡਾਰੀਆਂ ਨਾਲ ਮੁਲਾਕਾਤ ਹੋਈ ਸੀ ਅਤੇ ਸੁਰੇਸ਼ ਰੈਨਾ ਵੀ ਉਨ੍ਹਾਂ ਦੇ ਦੋਸਤ ਬਣੇ। ਪੂਰਨਾ ਪਟੇਲ ਦੀ ਬਿਜ਼ਨੈੱਸ ਨਮਿਤ ਸੋਨੀ ਦੇ ਨਾਲ ਵਿਆਹ ਕਰਾ ਰਹੀ ਹੈ।

 

PunjabKesari


Related News