ਜੈਪ੍ਰਕਾਸ਼ ਐੱਸ. ਐੱਫ. ਆਈ. ਦੇ ਮੁਖੀ ਚੁਣੇ ਗਏ
Saturday, May 18, 2019 - 01:13 AM (IST)

ਚੇਨਈ— ਤਾਮਿਲਨਾਡੂ ਦੇ ਆਰ. ਐੱਨ. ਜੈਪ੍ਰਕਾਸ਼ ਨੂੰ ਸ਼ੁੱਕਰਵਾਰ ਨੂੰ ਭਾਰਤੀ ਤੈਰਾਕੀ ਮਹਾਸੰਘ (ਐੱਸ. ਐੱਫ. ਆਈ.) ਦਾ ਮੁਖੀ ਚੁਣਿਆ ਗਿਆ। ਐੱਸ. ਐੱਫ. ਆਈ. ਦੀ ਸਾਲਾਨਾ ਆਮ ਮੀਟਿੰਗ ਦੌਰਾਨ ਗੁਜਰਾਤ ਦੇ ਚੌਕਸੀ ਮੰਡਲ ਨੂੰ ਜਨਰਲ ਸਕੱਤਰ ਅਤੇ ਤੇਲੰਗਾਨਾ ਦੇ ਮੇਕਾਲਾ ਰਾਮਕ੍ਰਿਸ਼ਣਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਅਹੁਦੇਦਾਰਾਂ ਦੀ ਚੋਣ ਚਾਰ ਸਾਲ ਲਈ ਕੀਤੀ ਗਈ ਹੈ। ਜੈਪ੍ਰਕਾਸ਼ ਇਸ ਤੋਂ ਪਹਿਲਾਂ ਮਹਾਸੰਘ ਦੇ ਪ੍ਰਧਾਨ ਸਨ। ਉਹ ਤਾਮਿਲਨਾਡੂ ਦੇ ਪਹਿਲੇ ਵਿਅਕਤੀ ਹਨ ਜਿਸ ਨੂੰ ਐੱਸ. ਐੱਫ. ਆਈ. ਦਾ ਮੁਖੀ ਚੁਣਿਆ ਗਿਆ ਹੈ।