ਮਾਰਟਿਨੇਜ ਦੇ ਗੋਲ ਨੇ ਬਾਇਰਨ ਮਿਊਨਿਖ ਨੂੰ ਸੁਪਰਕੱਪ ਚੈਂਪੀਅਨ ਬਣਾਇਆ
Friday, Sep 25, 2020 - 05:39 PM (IST)

ਬੁਡਾਪੇਸਟ (ਭਾਸ਼ਾ) : ਜਾਵੀ ਮਾਰਟਿਨੇਜ ਦੇ ਵਾਧੂ ਸਮੇਂ ਵਿਚ ਕੀਤੇ ਗੋਲ ਨਾਲ ਬਾਇਰਨ ਮਿਊਨਿਖ ਨੇ ਵੀਰਵਾਰ ਨੂੰ ਸੇਵਿਲਾ ਨੂੰ 2-1 ਨਾਲ ਹਰਾ ਕੇ ਸੁਪਰਕੱਪ ਦਾ ਖ਼ਿਤਾਬ ਹਾਸਲ ਕੀਤਾ। ਨਿਯਮਤ ਸਮੇਂ ਵਿਚ 1-1 ਦੀ ਬਰਾਬਰੀ ਰਹਿਣ 'ਤੇ ਮੈਚ ਵਾਧੂ ਸਮੇਂ ਵਿਚ ਖਿੱਚ ਗਿਆ, ਜਿੱਥੇ 104ਵੇਂ ਮਿੰਟ ਵਿਚ ਮਾਰਟਿਨੇਜ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ, ਜੋ ਮੈਚ ਖ਼ਤਮ ਹੋਣ ਤੱਕ ਬਰਕਰਾਰ ਰਿਹਾ। ਇਸ ਤੋਂ ਪਹਿਲਾਂ ਲੁਕਾਸ ਓਕੈਂਪੋਸ ਨੇ ਮੈਚ ਦੇ 13ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਸੇਵਿਲਾ ਦਾ ਖਾਤਾ ਖੋਲ੍ਹਿਆ। ਬਾਇਰਨ ਮਿਊਨਿਖ ਨੇ ਹਾਂਲਾਕਿ 34ਵੇਂ ਮਿੰਟ ਵਿਚ ਲਿਓਨ ਗੋਰੇਤਜਕਾ ਦੇ ਗੋਲ ਨਾਲ ਸਕੋਰ ਬਰਾਬਰ ਕਰ ਦਿੱਤਾ ਸੀ। ਸੁਪਰਕੱਪ ਦਾ ਮੁਕਾਬਲਾ ਚੈਂਪੀਅਨਜ਼ ਲੀਗ ਅਤੇ ਯੂਰਪਾ ਲੀਗ ਦੇ ਜੇਤੂ ਵਿਚਾਲੇ ਖੇਡਿਆ ਜਾਂਦਾ ਹੈ। ਇਸ ਮੁਕਾਬਲੇ ਦੌਰਾਨ ਸਟੇਡੀਅਮ ਵਿਚ ਸੀਮਤ ਗਿਣਤੀ ਵਿਚ ਦਰਸ਼ਕ ਵੀ ਮੌਜੂਦ ਸਨ।