ਬੁਮਰਾਹ ਨੇ ਆਈ. ਪੀ. ਐੱਲ. ਤੋਂ ਪਹਿਲਾਂ ਨਵੇਂ ਲੋਗੋ ਨੂੰ ਲੈ ਕੇ RCB ਦਾ ਇੰਝ ਬਣਾਇਆ ਮਜ਼ਾਕ

02/15/2020 3:29:15 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੀਜ਼ਨ ਲਈ ਫਰੈਂਚਾਇਜ਼ੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਪਣਾ ਲੋਗੋ ਬਦਲ ਲਿਆ ਹੈ। ਨਵੇਂ ਲੋਗੋ ਦੇ ਲਾਂਚ 'ਤੇ ਜਿੱਥੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਉੱਡਿਆ ਉਥੇ ਹੀ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਇਸ ਮੌਕੇ 'ਤੇ ਆਰ. ਸੀ. ਬੀ. ਪ੍ਰਬੰਧਨ ਨੂੰ ਟ੍ਰੋਲ ਕਰਨ ਤੋਂ ਪਿੱਛੇ ਨਹੀਂ ਰਿਹਾ। ਜਸਪ੍ਰੀਤ ਬੁਮਰਾਹ ਨੇ ਮਜ਼ਾਕੀਏ ਤੌਰ 'ਤੇ ਬੈਂਗਲੁਰੂ ਦੇ ਨਵੇਂ ਲੋਗੋ ਨੂੰ ਆਪਣੇ ਗੇਂਦਬਾਜ਼ੀ ਐਕਸ਼ਨ ਨਾਲ ਮਿਲਦਾ ਜੁਲਦਾ ਦੱਸਿਆ।

PunjabKesari

14 ਫਰਵਰੀ (ਸ਼ੁੱਕਰਵਾਰ) ਨੂੰ ਆਰ. ਸੀ. ਬੀ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣਾ ਨਵਾਂ ਲੋਗੋ ਸ਼ੇਅਰ ਕੀਤਾ। ਦੋ ਦਿਨ ਪਹਿਲਾਂ ਆਰ. ਸੀ. ਬੀ. ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਪੁਰਾਣੀ ਪੋਸਟ ਡੀਲੀਟ ਕਰ ਦਿੱਤੀ ਗਈ ਸਨ ਅਤੇ ਨਾਲ ਹੀ ਪ੍ਰੋਫਾਈਲ ਫੋਟੋ ਵੀ ਹਟਾ ਦਿੱਤੀ ਗਈ ਸੀ। ਆਰ. ਸੀ. ਬੀ. ਨੇ ਆਪਣੇ ਨਵੇਂ ਲੋਕੋ ਨੂੰ ਫੈਨਜ਼ ਦੇ ਨਾਲ ਸ਼ੁੱਕਰਵਾਰ ਨੂੰ ਸਾਂਝਾ ਕੀਤਾ ਜਿਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਆਰ. ਸੀ. ਬੀ. ਦੀ ਉਸ ਪੋਸਟ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ਕੂਲ ਲੋਗੋ, 'ਬਿਲਕੁਲ ਮੇਰੀ ਗੇਂਦਬਾਜ਼ੀ ਐਕਸ਼ਨ ਦੀ ਤਰ੍ਹਾਂ ਹੈ। 'ਦੇਖੋ ਕੁਮੈਂਟ -

PunjabKesari
ਦੱਸ ਦੇਈਏ ਕਿ ਟੀਮ ਨੇ ਸ਼ੁੱਕਰਵਾਰ ਨੂੰ ਆਪਣਾ ਨਵਾਂ ਲੋਗੋ ਲਾਂਚ ਕੀਤਾ ਹੈ, ਜਿਸ 'ਚ ਸੋਨੇ ਦੇ ਰੰਗ ਦਾ ਸ਼ੇਰ ਹੈ। ਲੋਗੋ 'ਚ ਲਾਲ ਰੰਗ ਦਾ ਇਸਤੇਮਾਲ ਹੋਇਆ ਹੈ, ਜੋ ਰਾਇਲ ਚੈਲੇਂਜਰਜ਼ ਦਾ ਰਿਵਾਇਤੀ ਰੰਗ ਹੈ।

ਉਥੇ ਹੀ ਲੋਗੋ ਬਦਲਣ ਨਾਲ ਟੀਮ ਦੇ ਸਹਿ-ਮਾਲਕ ਵਿਜੇ ਮਾਲਿਆ ਤਾਂ ਖੁਸ਼ ਹੋਇਆ, ਨਾਲ ਹੀ ਨਾਲ ਉਸ ਨੇ ਖਿਡਾਰੀਆਂ ਦਾ ਮਜ਼ਾਕ ਵੀ ਬਣਾ ਦਿੱਤਾ। ਆਰ. ਸੀ. ਬੀ ਵਲੋਂ ਪੋਸਟ ਗਈ ਨਵੇਂ ਲੋਗੋ ਦੀ ਫੋਟੋ 'ਤੇ ਕੁਮੈਂਟ ਕਰਦੇ ਹੋਏ ਮਾਲਿਆ ਨੇ ਲਿੱਖਿਆ - ਚੰਗੀ ਗੱਲ ਹੈ ਪਰ ਟਰਾਫੀ ਵੀ ਜਿੱਤੋ'। ਮਾਲਿਆ ਦੇ ਇਸ ਕੁਮੈਂਟ ਤੋਂ ਬਾਅਦ ਆਰ. ਸੀ. ਬੀ. ਇਕ ਵਾਰ ਫਿਰ ਤੋਂ ਆਈ. ਪੀ. ਐੱਲ ਖਿਤਾਬ ਨਾ ਜਿੱਤਣ ਦੇ ਕਾਰਨ ਟ੍ਰੋਲ ਹੋ ਗਈ। 

ਵਿਰਾਟ ਕੋਹਲੀ ਨੇ ਨਵੇਂ ਡਿਜ਼ਾਈਨ ਦੀ ਕੀਤੀ ਤਾਰੀਫ
ਉਥੇ ਹੀ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਨਵੇਂ ਡਿਜ਼ਾਈਨ ਦੀ ਕਾਫੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾਈ ਸੀ। ਦੇਖੋ -


Related News