ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
Friday, Jul 03, 2026 - 01:29 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਹੈ। ਇਸੇ ਤਹਿਤ ਸੁਖਬੀਰ ਸਿੰਘ ਬਾਦਲ ਨੇ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਨਵਾਂਸ਼ਹਿਰ ਦੇ ਇੰਚਾਰਜ ਸੁਖਦੀਪ ਸਿੰਘ ਸੂਕਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬੁਲਾਰੇ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਜ਼ਿਲ੍ਹੇ ਦੀ ਗਠਿਤ ਟੀਮ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਪ੍ਰਵਾਨਗੀ 'ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ ਵਾਇਰਲ ਹੋਣ ਮਗਰੋਂ ਡਿੱਗੀ ਗਾਜ
ਉਨ੍ਹਾਂ ਕਿਹਾ ਕਿ ਬਣਾਈ ਗਈ ਟੀਮ ਪਾਰਟੀ ਵਿੱਚ ਹੋਰ ਏਕਤਾ ਲਿਆਵੇਗੀ ਅਤੇ ਪਾਰਟੀ ਨੂੰ ਪਹਿਲਾਂ ਨਾਲੋਂ ਵੀ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਵੇਗਾ। ਜਿਸ ਕਾਰਨ ਵਿਕਾਸ ਦੇ ਰਾਹ ਤੋਂ ਹੇਠਾਂ ਉਤਰਿਆ ਪੰਜਾਬ ਸੂਬਾ ਇਕ ਵਾਰ ਫਿਰ ਤੋਂ ਵਿਕਾਸ ਵੱਲ ਵਧ ਸਕੇਗਾ।
ਇਹ ਵੀ ਪੜ੍ਹੋ: ਪੰਜਾਬ: ਨਾਇਬ ਤਹਿਸੀਲਦਾਰ ਦਾ ਰੀਡਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਸਰਕਲ ਜਥੇਦਾਰ ਨਿਯੁਕਤ
ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦੇ ਉਨ੍ਹਾਂ ਦੱਸਿਆ ਕਿ ਬਲਦੇਵ ਕ੍ਰਿਸ਼ਨ ਸੋਗੀ ਨੂੰ ਨੌਰਾ ਜ਼ੋਨ, ਹਰਨੇਕ ਸਿੰਘ ਬਢਵਾ ਨੂੰ ਜਾਡਲਾ ਜ਼ੋਨ, ਪ੍ਰੀਤਪਾਲ ਸਿੰਘ ਨੂੰ ਕਰੀਮਪੁਰ ਲੰਗੜੋਆ, ਰਜਿੰਦਰ ਸਿੰਘ ਨੂੰ ਨੰਗਲ ਜੱਟਾਂ ਉੜਾਪੜ ਜ਼ੋਨ, ਕੁਲਵਿੰਦਰ ਸਿੰਘ ਨੂੰ ਕਾਜ਼ਮਪੁਰ-ਉਸਮਾਨਪੁਰ ਜ਼ੋਨ, ਹਰਪ੍ਰੀਤ ਸਿੰਘ ਨੂੰ ਖਾਰਾ ਕਰਿਆਮ ਜ਼ੋਨ, ਮਹਿੰਦਰ ਸਿੰਘ ਢਿੱਲੋਂ ਸੇਖਾ ਮਾਜਰਾ, ਜਰਨੈਲ ਸਿੰਘ ਖਾਲਸਾ ਨਵਾਂਸ਼ਹਿਰ ਸ਼ਹਿਰੀ, ਮਨੋਹਰ ਸਿੰਘ ਦੁਪਾਲਪੁਰ ਜ਼ੋਨ ਅਤੇ ਭਾਰਟਾ ਜ਼ੋਨ ਤੋਂ ਗੁਰਬਚਨ ਸਿੰਘ ਭਾਰਟਾ ਨੂੰ ਸਰਕਲ ਜਥੇਦਾਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ ਜਬਰ-ਜ਼ਿਨਾਹ
ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ
ਤਕਦੀਰ ਸਿੰਘ ਭੌਰਾ, ਗੁਰਮੀਤ ਸਿੰਘ ਭਾਰਟਾ, ਜਰਨੈਲ ਸਿੰਘ ਪੱਲਿਆ ਅਤੇ ਅਮਨਦੀਪ ਸਿੰਘ ਮਝੂਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦੀਪ ਸਿੰਘ ਬਢਵਾ ਨੂੰ ਸਕੱਤਰ ਜਨਰਲ ਯੂਥ ਵਿੰਗ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਦਿਨੇਸ਼ ਕੁਮਾਰ ਕਰੀਹਾ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਭੁਪਿੰਦਰ ਪਾਲ ਜਾਡਲਾ ਪ੍ਰਧਾਨ ਦੋਆਬਾ ਜੋਨ ਬੀ.ਸੀ ਵਿੰਗ, ਤਾਰਾ ਸਿੰਘ ਸ਼ੇਖੂਪੁਰ, ਗੁਰਜਿੰਦਰ ਸਿੰਘ ਦੌਲਤਪੁਰ, ਬਲਵੀਰ ਸਿੰਘ ਨੰਗਲ ਜੱਟਾਂ, ਪਰੇਮ ਸਿੰਘ ਖਾਲਸਾ ਕੌਂਸਲਰ, ਹਰਦੀਪ ਸਿੰਘ ਕੋਟ ਰਾਂਝਾ, ਹਰਜੀਤ ਸਿੰਘ ਸ਼ੁਸੁੱਖੂਪੁਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
