ਬੈਂਕ ਤੋਂ ਪੈਸੇ ਕਢਵਾ ਕੇ ਆ ਰਹੀ ਔਰਤ ਨਾਲ ਲੁੱਟ! ਬੈਗ ਖੋਹ ਕੇ ਲੈ ਗਏ ਲੁਟੇਰੇ

Saturday, Jun 27, 2026 - 05:41 PM (IST)

ਬੈਂਕ ਤੋਂ ਪੈਸੇ ਕਢਵਾ ਕੇ ਆ ਰਹੀ ਔਰਤ ਨਾਲ ਲੁੱਟ! ਬੈਗ ਖੋਹ ਕੇ ਲੈ ਗਏ ਲੁਟੇਰੇ

ਬਰੇਟਾ (ਪਰਮਜੀਤ, ਬਾਂਸਲ, ਸੰਦੀਪ ਮਿੱਤਲ): ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ ਤੋਂ 2 ਮੋਟਰ ਸਾਈਕਲ ਸਵਾਰਾਂ ਵੱਲੋਂ ਮਹਿਲਾ ਦਾ ਬੈਗ ਖੋਹ ਕੇ ਰਫੂਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। 

ਇਸ ਸਬੰਧੀ ਗੱਲਬਾਤ ਕਰਦਿਆਂ ਬਜ਼ੁਰਗ ਔਰਤ ਗੁਰਮੇਲ ਕੌਰ ਨੇ ਦੱਸਿਆ ਕਿ ਉਹ ਬੈਂਕ 'ਚੋਂ ਪੈਸੇ ਕਢਵਾਉਣ ਤੋਂ ਬਾਅਦ ਖਰੀਦਦਾਰੀ ਕਰਨ ਤੋਂ ਬਾਅਦ ਆਪਣੇ ਪਿੰਡ ਦਿਆਲਪੁਰਾ ਜਾਣ ਲਈ ਬੱਸ ਸਟੈਂਡ ਨੂੰ ਜਾ ਰਹੀ ਸੀ। ਇਸ ਦੌਰਾਨ ਬੱਸ ਸਟੈਂਡ ਵਾਲੀ ਗਲੀ ਵਿਚ ਪਿਛੋਂ 2 ਮੋਟਰ ਸਾਈਕਲ ਸਵਾਰ ਉਸ ਦਾ ਬੈਗ ਖੋਹ ਕੇ ਰਫੂ ਚੱਕਰ ਹੋ ਗਏ। ਉਸ ਦੇ ਬੈਗ ਵਿਚ 10 ਹਜ਼ਾਰ ਨਕਦੀ, ਮੋਬਾਇਲ ਫੋਨ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਇਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਚੁੱਕੀ ਹੈ ਪੁਲਸ ਜਾਂਚ ਕਰ ਰਹੀ ਹੈ। 


author

Anmol Tagra

Content Editor

Related News