ਸਾਬਕਾ ਕ੍ਰਿਕਟਰ ਜ਼ਹੀਰ ਖਾਨ ਨੇ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਦੀ ਤਰੀਫਾਂ ਦੇ ਬੰਨ੍ਹੇ ਪੁਲ਼
Tuesday, Sep 24, 2019 - 11:59 AM (IST)

ਸਪੋਰਟਸ ਡੈਸਕ— ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਭਾਰਤੀ ਟੀਮ ਦੇ ਸਪੈਸ਼ਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਿਸ਼ੇਸ਼ ਪ੍ਰਤੀਭਾ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਅਲੱਗ ਤਰ੍ਹਾਂ ਦਾ ਐਕਸ਼ਨ ਉਨ੍ਹਾਂ ਦੀ ਕਮਜ਼ੋਰੀ ਨਹੀਂ ਸਗੋਂ ਮਜਬੂਤ ਪੱਖ ਬਣ ਗਿਆ। ਜ਼ਹੀਰ ਨੇ ਕਿਹਾ, ਉਹ (ਬੁਮਰਾਹ) ਵਿਸ਼ੇਸ਼ ਪ੍ਰਤੀਭਾ ਹੈ। ਉਸ ਦਾ ਐਕਸ਼ਨ ਅਲੱਗ ਤਰ੍ਹਾਂ ਦਾ ਹੈ ਜਿਸ ਦੇ ਨਾਲ ਉਸ ਨੂੰ ਬੱਲੇਬਾਜ਼ਾਂ 'ਤੇ ਹਾਵੀ ਹੋਣ 'ਚ ਮਦਦ ਮਿਲੀ। ਉਹ ਸਿੱਖਣ ਲਈ ਅਤੇ ਚੰਗਾ ਪ੍ਰਦਰਸ਼ਨ ਕਰਨ ਲਈ ਬੇਤਾਬ ਰਹਿੰਦਾ ਹੈ। ਉਹ ਆਪਣੀ ਫਿਟਨੈੱਸ 'ਤੇ ਕੰਮ ਕਰ ਰਿਹਾ ਹੈ ਅਤੇ ਆਪਣੀ ਗੇਂਦਬਾਜ਼ੀ 'ਚ ਨਵੀਂ ਚੀਜਾਂ ਜੋੜ ਰਿਹਾ ਹੈ। ਉਹ ਥੋੜ੍ਹੇ ਸਮੇਂ 'ਚ ਹੀ ਇਕ ਗੇਂਦਬਾਜ਼ ਦੇ ਰੂਪ 'ਚ ਤੇਜ਼ੀ ਨਾਲ ਉਭਰਿਆ ਹੈ ਅਤੇ ਇਹ ਸਫਲਤਾ ਦੀ ਕੁੰਜੀ ਹੁੰਦੀ ਹੈ।
ਘੱਟ ਸਮੇਂ 'ਚ ਬਿਹਤਰ ਗੇਂਦਬਾਜ਼ ਦੇ ਰੂਪ 'ਚ ਉਤਰੇ ਬੁਮਰਾਹ
ਉਨ੍ਹਾਂ ਨੇ ਕਿਹਾ, ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਚੀਜਾਂ ਨੂੰ ਕਿਸ ਤਰ੍ਹਾਂ ਨਾਲ ਲੈਂਦੇ ਹੋ ਅਤੇ ਤੁਹਾਡਾ ਰਵੱਈਆ ਕਿਵੇਂ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਬੁਮਰਾਹ ਨੇ ਸਫਲਤਾ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡੀ ਹੈ। ਜ਼ਹੀਰ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਵੀ ਭਾਰਤ ਦੇ ਵਰਤਮਾਨ ਦੌਰੇ 'ਚ ਤੇਜ਼ੀ ਨਾਲ ਹਾਲਾਤ ਨਾਲ ਤਾਲਮੇਲ ਬਿਠਾਉਣ ਅਤੇ ਟੈਸਟ ਸੀਰੀਜ਼ 'ਚ ਸਫਲ ਹੋਣ ਲਈ ਰਿਵਰਸ ਸਵਿੰਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਟੈਸਟ ਸੀਰੀਜ਼ ਦੋ ਅਕਤੂਬਰ ਤੋਂ ਵਿਸ਼ਾਖਾਪੱਟਨਮ 'ਚ ਸ਼ੁਰੂ ਹੋ ਰਹੀ ਹੈ।
ਰਬਾਡਾ ਦੀ ਗੇਂਦਬਾਜ਼ੀ ਦੇਖਣ ਲਈ ਪ੍ਰੇਸ਼ਾਨ
ਉਨ੍ਹਾਂ ਨੇ ਕਿਹਾ, ਭਾਰਤ 'ਚ ਸਾਨੂੰ ਵੇਖਣਾ ਹੋਵੇਗਾ ਕਿ ਉਹ (ਰਬਾਡਾ) ਹਾਲਾਤਾਂ ਨਾਲ ਕਿਵੇਂ ਤਾਲਮੇਲ ਬਿਠਾਉਂਦਾ ਹੈ। ਤੁਹਾਨੂੰ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਹੋਵੇਗਾ ਅਤੇ ਭਾਰਤ 'ਚ ਸਫਲ ਹੋਣ ਲਈ ਕਿਸੇ ਵੀ ਤੇਜ਼ ਗੇਂਦਬਾਜ਼ ਲਈ ਇਹ ਜਰੂਰੀ ਹੈ ਕਿ ਉਹ ਪੁਰਾਣੀ ਗੇਂਦ ਦੀ ਚੰਗੀ ਵਰਤੋਂ ਕਰੇ ਅਤੇ ਉਸ ਨੂੰ ਰਿਵਰਸ ਸਵਿੰਗ ਕਰਵਾਏ। ਮੈਂ ਇਸ ਸੀਰੀਜ਼ 'ਚ ਰਬਾਡਾ ਦੀ ਗੇਂਦਬਾਜ਼ੀ ਦੇਖਣ ਲਈ ਬੇਤਾਬ ਹਾਂ।