ਬੁਮਰਾਹ ਨੂੰ ਲੈ ਕੇ ਡਰੇ ਕੋਚ ਰਵੀ ਸ਼ਾਸਤਰੀ, ਕਿਹਾ ਇਸ ਚੀਜ਼ ਨੂੰ ਲੈ ਕੇ ਰਹਿਣਾ ਹੋਵੇਗਾ ਸਾਵਧਾਨ

Thursday, Oct 10, 2019 - 12:37 PM (IST)

ਬੁਮਰਾਹ ਨੂੰ ਲੈ ਕੇ ਡਰੇ ਕੋਚ ਰਵੀ ਸ਼ਾਸਤਰੀ, ਕਿਹਾ ਇਸ ਚੀਜ਼ ਨੂੰ ਲੈ ਕੇ ਰਹਿਣਾ ਹੋਵੇਗਾ ਸਾਵਧਾਨ

ਪੁਣੇ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਟੀਮ ਦੇ ਧਾਕੜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ ਬੁਮਰਾਹ ਤਿੰਨਾਂ ਫਾਰਮੈਟ 'ਚ ਖੇਡਦੇ ਹਨ। ਬੁਮਰਾਹ ਇਸ ਸਮੇਂ ਸੱਟ ਦਾ ਸ਼ਿਕਾਰ ਹਨ ਅਤੇ ਇਸੇ ਕਾਰਨ ਸਾਊਥ ਅਫਰੀਕਾ ਨਾਲ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਇਕ ਅਖਬਾਰ ਮੁਤਾਬਕ ਸ਼ਾਸਤਰੀ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਰਜਰੀ ਦੀ ਲੋੜ ਹੈ ਜਾਂ ਨਹੀਂ। ਸਾਨੂੰ ਉਨ੍ਹਾਂ ਦੇ ਵਰਕਲੋਡ ਨੂੰ ਲੈ ਕੇ ਕਾਫੀ ਸਾਵਧਾਨ ਰਹਿਣਾ ਹੋਵੇਗਾ।  
PunjabKesari
ਸ਼ਾਸਤਰੀ ਨੇ ਨਾਲ ਹੀ ਰੋਹਿਤ ਸ਼ਰਮਾ ਵੱਲੋਂ ਪਾਰੀ ਦੀ ਸ਼ੁਰੂਆਤ ਕਰਨ ਨੂੰ ਲੈ ਕੇ ਇਹ ਗੱਲ ਕਰਦੇ ਹੋਏ ਕਿਹਾ ਕਿ ਉਹ ਸਟਾਰ ਬੱਲੇਬਾਜ਼ ਇਸ ਜ਼ਿੰਮੇਵਾਰੀ ਲਈ ਤਿਆਰ ਸੀ। ਜ਼ਿਕਰਯੋਗ ਹੈ ਕਿ ਰੋਹਿਤ ਨੇ ਬਤੌਰ ਸਲਾਮੀ ਬੱਲੇਬਾਜ਼ ਖੇਡੇ ਗਏ ਆਪਣੇ ਪਹਿਲੇ ਟੈਸਟ ਮੈਚ 'ਚ ਸਾਊਥ ਅਫਰੀਕਾ ਖਿਲਾਫ ਦੋਹਾਂ ਪਾਰੀਆਂ 'ਚ ਸੈਂਕੜੇ ਲਗਾਏ। ਵਿਸ਼ਾਖਾਪਟਨਮ 'ਚ ਖੇਡੇ ਪਹਿਲੇ ਟੈਸਟ ਮੈਚ 'ਚ ਭਾਰਤ ਨੇ ਸਾਊਥ ਅਫਰੀਕਾ ਨੂੰ 203 ਦੌੜਾਂ ਨਾਲ ਹਰਾਇਆ ਸੀ। ਸ਼ਾਸਤਰੀ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਪਸੰਦ ਕਿ ਰੋਹਿਤ ਵਰਗਾ ਬੱਲੇਬਾਜ਼ ਬਾਹਰ ਬੈਠੇ। ਇਸ ਬਾਰੇ ਮੈਂ ਵਿਰਾਟ ਕੋਹਲੀ ਨਾਲ ਗੱਲ ਵੀ ਕੀਤੀ ਸੀ।


author

Tarsem Singh

Content Editor

Related News