ਬੁਮਰਾਹ ਨੇ ਕਮਾਈ ਦੇ ਮਾਮਲੇ ’ਚ ਕੋਹਲੀ ਨੂੰ ਛੱਡਿਆ ਪਿੱਛੇ, ਕਮਾਏ ਇੰਨੇ ਕਰੋੜ ਰੁਪਏ
Saturday, Dec 26, 2020 - 05:47 PM (IST)
ਸਪੋਰਟਸ ਡੈਸਕ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਮੁਖੀ ਜਸਪ੍ਰੀਤ ਬੁਮਰਾਹ ਨੇ ਆਪਣੇ ਕਪਤਾਨ ਵਿਰਾਟ ਕੋਹਲੀ ਨੂੰ ਇਸ ਸਾਲ ਕਮਾਈ ਦੇ ਮਾਮਲੇ ’ਚ ਪਿੱਛੇ ਛੱਡ ਦਿੱਤਾ ਹੈ। ਬੁਮਰਾਹ ਨੇ ਇਸ ਸਾਲ ਭਾਰਤ ਲਈ ਲਗਭਗ ਹਰ ਮੈਚ ਖੇਡਿਆ ਹੈ ਤੇ ਉਨ੍ਹਾਂ ਨੂੰ ਇਨ੍ਹਾਂ ਮੈਚਾਂ ਤੋਂ 1.38 ਕਰੋੜ ਰੁਪਏ ਦੀ ਕਮਾਈ ਹੋਈ ਹੈ ਜਦਕਿ ਭਾਰਤੀ ਟੀਮ ਦੇ ਕਪਤਾਨ ਕਮਾਈ ਦੇ ਮਾਮਲੇ ’ਚ ਬੁਮਰਾਹ ਤੋਂ ਪਿੱਛੇ ਰਹਿ ਗਏ ਹਨ।
ਇਹ ਵੀ ਪੜ੍ਹੋ : AUS vs IND : ਬਾਕਸਿੰਗ ਡੇ ਟੈਸਟ ਦਾ ਪਹਿਲਾ ਦਿਨ ਡੀਨ ਜੋਂਸ ਦੇ ਨਾਂ, ਇਸ ਤਰ੍ਹਾਂ ਦਿੱਤੀ ਗਈ ਸ਼ਰਧਾਂਜਲੀ
ਬੁਮਰਾਹ ਨੇ ਭਾਰਤੀ ਟੀਮ ਲਈ 9 ਵਨ-ਡੇ, 8 ਟੀ-20 ਤੇ 4 ਟੈਸਟ ਮੈਚ ਖੇਡੇ ਹਨ ਜਿਸ ਨਾਲ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀ. ਸੀ. ਸੀ. ਆਈ. ਵੱਲੋਂ ਸਭ ਤੋਂ ਜ਼ਿਆਦਾ ਰਕਮ ਮਿਲੀ ਹੈ। ਦੂਜੇ ਪਾਸੇ ਵਿਰਾਟ ਇਸ ਸਾਲ 9 ਵਨ-ਡੇ, 10 ਟੀ-20 ਤੇ ਤਿੰਨ ਟੈਸਟ ਮੈਚਾਂ ’ਚ ਭਾਰਤ ਦੀ ਜਰਸੀ ਪਹਿਨ ਕੇ ਉਤਰੇ ਹਨ। ਇਨ੍ਹਾਂ ਮੈਚਾਂ ਤੋਂ ਬੀ. ਸੀ. ਸੀ. ਆਈ. ਵੱਲੋਂ ਵਿਰਾਟ ਨੂੰ 1.30 ਕਰੋੜ ਰੁਪਏ ਮਿਲੇ ਹਨ। ਇਸ ਤਰ੍ਹਾਂ ਬੀ. ਸੀ. ਸੀ. ਆਈ. ਵੱਲੋਂ ਮਿਲੀ ਰਕਮ ’ਚ ਵਿਰਾਟ ਦੂਜੇ ਸਥਾਨ ’ਤੇ ਕਾਬਜ ਹਨ ਜਦਕਿ ਤੀਜੇ ਸਥਾਨ ’ਤੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਹੈ।
ਇਹ ਵੀ ਪੜ੍ਹੋ : Cricket Quiz : MS ਧੋਨੀ ਬਾਰੇ ਕਿੰਨਾ ਜਾਣਦੇ ਹੋ ਤੁਸੀਂ? ਪਰਖੋ ਆਪਣਾ ਕ੍ਰਿਕਟ ਗਿਆਨ
ਸਾਲ 2020 ’ਚ ਬੀ. ਸੀ. ਸੀ. ਆਈ. ਦੇ ਚੋਟੀ ਦੇ 3 ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ ਖਿਡਾਰੀ
1. ਜਸਪ੍ਰੀਤ ਬੁਮਰਾਹ- 1.38 ਕਰੋੜ ਰੁਪਏ
2. ਵਿਰਾਟ ਕੋਹਲੀ- 1.30 ਕਰੋੜ ਰੁਪਏ
3. ਰਵਿੰਦਰ ਜਡੇਜਾ- 90 ਲੱਖ
ਵਿਰਾਟ ਕਮਾਈ ਦੇ ਮਾਮਲੇ ’ਚ ਇਸ ਬੁਮਰਾਹ ਨੂੰ ਪਿੱਛੇ ਛੱਡ ਸਕਦੇ ਸਨ ਜੇਕਰ ਉਹ ਆਸਟਰੇਲੀਆ ਖ਼ਿਲਾਫ਼ ਬਾਕਸਿੰਗ ਟੈਸਟ ਮੈਚ ਖੇਡ ਲੈਂਦੇ। ਪਰ ਵਿਰਾਟ ਨੂੰ ਆਪਣੇ ਪਹਿਲੇ ਬੱਚੇ ਦੇ ਜਨਮ ਨੂੰ ਲੈ ਕੇ ਭਾਰਤ ਵਾਪਸ ਪਰਤਨਾ ਪਿਆ ਜਿਸ ਕਾਰਨ ਬੁਮਰਾਹ ਇਸ ਸੂਚੀ ’ਚ ਚੋਟੀ ਦੇ ਸਥਾਨ ’ਤੇ ਆ ਗਏ ਹਨ। ਜਦਕਿ ਜਡੇਜਾ ਨੇ ਇਸ ਲਿਸਟ ’ਚ ਆਪਣੀ ਜਗ੍ਹਾ ਬਣਾਉਂਦੇ ਹੋਏ ਬਾਕੀ ਖਿਡਾਰੀਆਂ ਨੂੰ ਪਿੱਛੇ ਛੱਡਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।