ਪ੍ਰਵੀਣ ਕੁਮਾਰ ਦੇ ਅਨੋਖੇ ਰਿਕਾਰਡ ਤੋਂ ਵਾਲ-ਵਾਲ ਬਚੇ ਜਸਪ੍ਰੀਤ ਬੁਮਰਾਹ

Friday, Nov 27, 2020 - 09:55 PM (IST)

ਪ੍ਰਵੀਣ ਕੁਮਾਰ ਦੇ ਅਨੋਖੇ ਰਿਕਾਰਡ ਤੋਂ ਵਾਲ-ਵਾਲ ਬਚੇ ਜਸਪ੍ਰੀਤ ਬੁਮਰਾਹ

ਸਿਡਨੀ- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਂ ਵਨ ਡੇ ਅੰਤਰਰਾਸ਼ਟਰੀ 'ਚ ਇਕ ਖਰਾਬ ਰਿਕਾਰਡ ਦਰਜ ਹੋਣ ਤੋਂ ਬਚ ਗਿਆ। ਸਿਡਨੀ 'ਚ ਸੀਰੀਜ਼ ਦੇ ਪਹਿਲੇ ਵਨ ਡੇ 'ਚ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ (114) ਤੇ ਸਟੀਵ ਸਮਿਥ (105) ਦੀ ਬਦੌਲਤ 50 ਓਵਰ 'ਚ 6 ਵਿਕਟਾਂ 'ਤੇ 374 ਦੌੜਾਂ ਬਣਾਈਆਂ। ਮੁਹੰਮਦ ਸ਼ਮੀ ਨੂੰ ਛੱਡ ਕੇ ਹੋਰ ਕੋਈ ਭਾਰਤੀ ਗੇਂਦਬਾਜ਼ ਖਾਸ ਕਮਾਲ ਨਹੀਂ ਕਰ ਦਿਖਾਇਆ। ਭਾਰਤ ਦੇ ਲਈ ਸਿਡਨੀ 'ਚ ਇਸ ਮੁਕਾਬਲੇ 'ਚ ਸ਼ਮੀ ਨੇ 59 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਬੁਮਰਾਹ, ਨਵਦੀਪ ਸੈਣੀ ਤੇ ਯੁਜਵੇਂਦਰ ਚਾਹਲ  ਨੇ 1-1 ਵਿਕਟ ਹਾਸਲ ਕੀਤੀ। ਬੁਮਰਾਹ ਨੇ ਜਿੱਥੇ 10 ਓਵਰਾਂ 'ਚ 73 ਦੌੜਾਂ ਦਿੱਤੀਆਂ ਤਾਂ ਉੱਥੇ ਹੀ ਸੈਣੀ ਨੇ 83 ਦੌੜਾਂ ਦਿੱਤੀਆਂ। ਚਾਹਲ ਨੇ 10 ਓਵਰਾਂ 'ਚ 89 ਦੌੜਾਂ ਦਿੱਤੀਆਂ।


ਬੁਮਰਾਹ ਨੇ ਮੁਕਾਬਲੇ 'ਚ ਮੇਜ਼ਬਾਨ ਟੀਮ ਦੇ ਕਪਤਾਨ ਫਿੰਚ ਦਾ ਵਿਕਟ ਹਾਸਲ ਕੀਤਾ ਪਰ ਇਹ ਵਿਕਟ ਉਸ ਨੂੰ ਵਨ ਡੇ ਅੰਤਰਰਾਸ਼ਟਰੀ 'ਚ 282 ਗੇਂਦਾਂ ਤੋਂ ਬਾਅਦ ਹਾਸਲ ਹੋਇਆ। ਇਸ ਤੋਂ ਪਹਿਲਾਂ ਸਾਬਕਾ ਗੇਂਦਬਾਜ਼ ਪ੍ਰਵੀਣ ਕੁਮਾਰ ਦੇ ਨਾਲ ਸਾਲ 2008 'ਚ 283 ਗੇਂਦਾਂ ਦੇ ਅੰਤਰਾਲ ਬਾਅਦ ਵਿਕਟ ਹਾਸਲ ਕੀਤਾ ਸੀ। ਪ੍ਰਵੀਣ ਨੇ ਅਨੋਖੇ ਰਿਕਾਰਡ ਤੋਂ ਬੁਮਰਾਹ ਸੈਸ਼ਨ ਇਕ ਗੇਂਦ ਤੋਂ ਬਚ ਗਿਆ। ਇਸ ਸਾਲ ਬੁਮਰਾਹ ਨੂੰ ਅੰਤਰਰਾਸ਼ਟਰੀ ਵਨ ਡੇ 'ਚ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਹੈ, ਜਿਨ੍ਹਾਂ ਨੇ 66.1 ਓਵਰ 'ਚ ਸਿਰਫ 2 ਹੀ ਵਿਕਟਾਂ ਹਾਸਲ ਕੀਤੀਆਂ ਹਨ।


author

Gurdeep Singh

Content Editor

Related News