ਬੁਮਰਾਹ ਦਾ ਐਕਸ਼ਨ ਹੋਇਆ ਵਿਸ਼ਵ ਪ੍ਰਸਿੱਧ, 13 ਸਾਲਾ ਕ੍ਰਿਕਟਰ ਨੇ ਕਾਪੀ ਕਰ ਕੀਤਾ ਸਭ ਨੂੰ ਹੈਰਾਨ

Sunday, Mar 03, 2019 - 05:35 PM (IST)

ਬੁਮਰਾਹ ਦਾ ਐਕਸ਼ਨ ਹੋਇਆ ਵਿਸ਼ਵ ਪ੍ਰਸਿੱਧ, 13 ਸਾਲਾ ਕ੍ਰਿਕਟਰ ਨੇ ਕਾਪੀ ਕਰ ਕੀਤਾ ਸਭ ਨੂੰ ਹੈਰਾਨ

ਸਪੋਰਟਸ ਡੈਸਕ : ਬਹੁਤ ਸਾਰੇ ਨੌਜਵਾਨ ਖਿਡਾਰੀ ਜੋ ਖੁੱਦ ਨੂੰ ਤੇਜ਼ ਗੇਂਦਬਾਜ਼ ਦੇ ਰੂਪ 'ਚ ਦੇਖਣਾ ਚੁਹੰਦੇ ਹਨ, ਉਨ੍ਹਾਂ ਲਈ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪ੍ਰੇਰਣਾ ਤੋਂ ਘੱਟ ਨਹੀਂ ਹੈ। ਬੁਮਰਾਹ ਦੇ ਗੇਂਦਬਾਜ਼ੀ ਐਕਸ਼ਨ ਨੇ ਆਈ. ਪੀ. ਐੱਲ. ਵਿਚ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਅਤੇ ਹੁਣ ਉਸ ਦਾ ਇਹ ਐਕਸ਼ਨ ਹਾਂਗਕਾਂਗ ਵਿਚ ਵੀ ਮਸ਼ਹੂਰ ਹੋ ਗਿਆ ਹੈ।  ਅੰਡਰ-13 ਮੈਚ ਦੌਰਾਨ ਇਕ ਨੌਜਵਾਨ ਖਿਡਾਰੀ ਵੱਲੋਂ ਬੁਮਰਾਹ ਦੀ ਤਰ੍ਹਾਂ ਗੇਂਦਬਾਜ਼ੀ ਐਕਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਹਾਂਗਕਾਂਗ ਕ੍ਰਿਕਟ ਵੱਲੋਂ ਟਵੀਟ ਕਰਦਿਆਂ ਲਿਖਿਆ ਗਿਆ ਹੈ ਕਿ ਅੱਜ ਅੰਡਰ-13 ਲੀਗ ਦੌਰਾਨ ਇਕ ਹੋਰ ਖਿਡਾਰੀ ਗੇਂਦਬਾਜ਼ੀ ਵਿਚ ਦਿਲਚਸਪ ਐਕਸ਼ਨ ਦਿਖਾਉਂਦਿਆਂ ਸਪਾਟ ਹੋਇਆ ਹੈ। ਕੀ ਇਹ ਤੁਹਾਨੂੰ ਕਿਸੇ ਦੀ ਯਾਦ ਦਿਵਾਉਂਦਾ ਹੈ? ਇਹ ਟਵੀਟ ਬੁਮਰਾਹ ਨੂੰ ਵੀ ਟੈਗ ਕੀਤਾ ਗਿਆ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਿਡਾਰੀ ਬਿਲਕੁਲ ਬੁਮਰਾਹ ਦੀ ਤਰ੍ਹਾਂ ਐਕਸ਼ਨ ਕਰਦਿਆਂ ਗੇਂਦ ਸੁੱਟਦਾ ਹੈ।

ਜ਼ਿਕਰਯੋਗ ਹੈ ਕਿ ਇਕ ਸਮਾਂ ਸੀ ਜਦੋਂ ਭਾਰਤੀ ਨੌਜਵਾਨ ਵਿਦੇਸ਼ੀ ਗੇਂਦਬਾਜ਼ਾਂ ਦੇ ਐਕਸ਼ਨ ਨੂੰ ਫਾਲੋਅ ਕਰਦੇ ਸੀ ਪਰ ਅਸੀਂ ਉਸ ਦੌਰ 'ਚ ਖੜੇ ਹਾਂ ਜਦੋਂ ਭਾਰਤੀ ਤੇਜ਼ ਗੇਂਦਬਾਜ਼ ਦੁਨੀਆ ਭਰ ਵਿਚ ਆਪਣੇ ਐਕਸ਼ਨ ਨੂੰ ਲੈ ਕੇ ਮਸ਼ਹੂਰ ਹੋ ਰਹੇ ਹਨ। ਦੱਸਣਯੋਗ ਹੈ ਕਿ ਬੁਮਰਾਹ ਨੇ ਆਪਣੇ ਇਕ ਇੰਟਰਵੀਊ ਵਿਚ ਆਪਣੇ ਐਕਸ਼ਨ ਨੂੰ ਲੈ ਕੇ ਕੋਚ (ਭਰਤ ਅਰੁਣ) ਨੂੰ ਸਿਹਰਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਮੇਰਾ ਐਕਸ਼ਨ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ।


Related News