ਵਰਲਡ ਕੱਪ ਆਪਣੀ ਵਿਰਾਸਤ ਨੂੰ ਫਿਰ ਤਿਆਰ ਕਰਨ ਦਾ ਮਾਮਲਾ ਹੈ : ਹੋਲਡਰ

05/26/2019 2:20:27 PM

ਬ੍ਰਿਸਟਲ— ਵੈਸਟਇੰਡੀਜ਼ ਦੀ ਟੀਮ ਤੋਂ ਗੁਆਏ ਵਕਾਰ ਨੂੰ ਫਿਰ ਤੋਂ ਹਾਸਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਕਪਤਾਨ ਜੈਸਨ ਹੋਲਡਰ ਨੇ ਕਿਹਾ ਕਿ ਆਗਮੀ ਵਰਲਡ ਕੱਪ 'ਵਿਰਾਸਤ ਨੂੰ ਫਿਰ ਤੋਂ ਤਿਆਰ ਕਰਨ ਦਾ ਮਾਮਲਾ ਹੈ।' ਵੈਸਟਇੰਡੀਜ਼ ਦਾ ਵਰਲਡ ਕੱਪ 'ਚ ਸ਼ਾਨਦਾਰ ਇਤਿਹਾਸ ਰਿਹਾ ਹੈ। ਉਸ ਨੇ ਪਹਿਲੇ ਦੋ ਵਰਲਡ ਕੱਪ ਜਿੱਤੇ ਜਦਕਿ ਤੀਜੇ ਵਰਲਡ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਈ ਪਰ ਇਸ ਤੋਂ ਬਾਅਦ ਉਹ ਲਗਾਤਾਰ ਇਸ ਟੂਰਨਾਮੈਂਟ 'ਚ ਸੰਘਰਸ਼ ਕਰਦਾ ਰਿਹਾ ਹੈ। ਹਾਲ ਹੀ 'ਚ ਇੰਗਲੈਂਡ ਦੇ ਖਿਲਾਫ ਕੁਝ ਜਿੱਤ ਨਾਲ ਉਸ ਦਾ ਮਨੋਬਲ ਵਧਿਆ ਹੈ। 

ਹੋਲਡਰ ਤੋਂ ਪੁੱਛਿਆ ਗਿਆ ਕਿ ਕੀ ਟੀਮ 'ਤੇ ਗੁਆਏ ਵਕਾਰ ਨੂੰ ਹਾਸਲ ਕਰਨ ਦਾ ਦਬਾਅ ਹੈ, ਉਨ੍ਹਾਂ ਕਿਹਾ, 'ਨਿੱਜੀ ਤੌਰ 'ਤੇ ਨਹੀਂ। ਇਹ ਸਾਡੇ ਲਈ ਸਿਰਫ ਆਪਣੀ ਖ਼ੁਦ ਦੀ ਵਿਰਾਸਤ ਨੂੰ ਫਿਰ ਤੋਂ ਤਿਆਰ ਕਰਨ ਦਾ ਮਾਮਲਾ ਹੈ।'' ਉਨ੍ਹਾਂ ਕਿਹਾ, ''ਅਸੀਂ ਯਕੀਨੀ ਤੌਰ 'ਤੇ ਆਪਣੇ ਇਤਿਹਾਸ ਨੂੰ ਜਾਣਦੇ ਹਾਂ ਕਿ ਬੀਤੇ ਸਮੇਂ 'ਚ ਖਿਡਾਰੀਅ ਨੇ ਕੀ ਕੀਤਾ ਹੈ। ਅਸੀਂ ਇਸ ਨੂੰ ਕਦਮ ਦਰ ਕਦਮ ਅੱਗੇ ਵਧਾਵਾਂਗੇ, ਅਸੀਂ ਖ਼ੁਦ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਵਾਂਗੇ। ਉਨ੍ਹਾਂ ਕਿਹਾ, ''ਆਂਦਰੇ ਰਸੇਲ ਜਿਹੇ ਖਿਡਾਰੀਆਂ ਨੇ ਮੇਰੇ ਲਈ ਕੰਮ ਸੌਖਾ ਕੀਤਾ ਹੈ। ਉਹ ਕਾਫੀ ਸਹਿਯੋਗ ਦਿੰਦੇ ਹਨ। ਮੈਂ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਨਹੀਂ ਪ੍ਰਗਟਾ ਸਕਦਾ। ਮੈਂ ਜਾਣਦਾ ਹਾਂ ਕਿ ਉਨ੍ਹਾਂ ਦਾ ਅੱਗੇ ਵੀ ਸਹਿਯੋਗ ਮਿਲਦਾ ਰਹੇਗਾ।'' ਹੋਲਡਰ ਨੇ ਕਿਹਾ, ''ਸਾਡੇ ਲਈ ਇਕ ਟੀਮ ਦੇ ਤੌਰ 'ਤੇ ਅੱਗੇ ਵਧਣਾ ਮਹੱਤਵਪੂਰਨ ਹੈ। ਇਹ ਇਕ ਨੌਜਵਾਨ ਟੀਮ ਹੈ ਅਤੇ ਸਾਡੇ ਨਾਲ ਇਕ ਜਾਂ ਦੋ ਤਜਰਬੇਕਾਰ ਖਿਡਾਰੀ ਹਨ। ਇਹ ਚੰਗੀ ਟੀਮ ਹੈ।''


Tarsem Singh

Content Editor

Related News