ਜੇਸਨ ਹੋਲਡਰ ਨੂੰ ਮਿਲਿਆ ਵੈਸਟਇੰਡੀਜ਼ ਦਾ ਪਲੇਅਰ ਆਫ ਦਿ ਈਅਰ ਐਵਾਰਡ

08/21/2019 2:31:50 PM

ਸਪੋਰਟਸ ਡੈਸਕ - ਵੈਸਟਇੰਡੀਜ਼ ਦੇ ਟੈਸਟ ਅਤੇ ਵਨ-ਡੇ ਟੀਮ ਦੇ ਕਪਤਾਨ ਜੇਸਨ ਹੋਲਡਰ ਨੂੰ ਵਿੰਡੀਜ਼ ਦਾ ਸਾਲ ਦਾ ਬੈਸਟ ਟੈਸਟ ਖਿਡਾਰੀ ਚੁਣਿਆ ਗਿਆ ਹੈ। ਵੈਸਟਇੰਡੀਜ਼ ਨੇ 2018 'ਚ ਹੋਲਡਰ ਦੀ ਕਪਤਾਨੀ 'ਚ ਸ਼੍ਰੀਲੰਕਾ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 1-1 ਨਾਲ ਡ੍ਰਾ 'ਤੇ ਰੋਕਿਆ ਸੀ, ਜਦ ਕਿ ਇਸ ਤੋਂ ਬਾਅਦ ਬੰਗਲਾਦੇਸ਼ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਜਿੱਤੀ ਸੀ। ਹਰਫਨਮੌਲਾ ਖਿਡਾਰੀ ਜੇਸਨ ਹੋਲਡਰ ਨੇ ਇਸ ਦੌਰਾਨ ਵਨ-ਡੇ 'ਚ 405 ਦੌੜਾਂ ਬਣਾਉਣ ਦੇ ਨਾਲ-ਨਾਲ 21 ਵਿਕਟਾਂ ਵੀ ਲਈਆਂ ਸਨ। ਹੁਣ ਉਹ ਵੀਰਵਾਰ ਤੋਂ ਭਾਰਤ ਦੇ ਨਾਲ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਵਿੰਡੀਜ਼ ਟੀਮ ਦੀ ਕਪਤਾਨੀ ਕਰਣਗੇ।
ਸੋਮਵਾਰ ਨੂੰ ਹੋਏ ਐਵਾਰਡਜ਼ ਦੇ ਐਲਾਨ 'ਚ ਹੋਲਡਰ ਤੋਂ ਇਲਾਵਾ ਸ਼ਾਈ ਹੋਪ ਨੂੰ ਵਨ-ਡੇ ਦਾ ਸਾਲ ਦਾ ਬੈਸਟ ਖਿਡਾਰੀ ਚੁਣਿਆ ਗਿਆ। ਹੋਪ ਨੇ ਪਿਛਲੇ ਸਾਲ 875 ਦੌੜਾਂ ਬਣਾਈਆਂ ਸਨ, ਜਿਸ 'ਚ ਤਿੰਨ ਸੈਂਕੜੇ ਅਤੇ ਇਨ੍ਹੇ ਹੀ ਅਰਧ ਸੈਂਕੜੇ ਸ਼ਾਮਲ ਸਨ। ਇਸ ਤੋਂ ਇਲਾਵਾ ਕੀਮੋ ਪਾਲ ਨੂੰ ਟੀ-20 ਦਾ ਬੈਸਟ ਖਿਡਾਰੀ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਪਾਲ ਨੇ ਪਿਛਲੇ ਸਾਲ ਹੀ ਟੀ-20 'ਚ ਡੈਬਿਊ ਕੀਤਾ ਸੀ, ਜਿੱਥੇ ਉਨ੍ਹਾਂ ਨੇ 13 ਮੈਚਾਂ 'ਚ 124 ਦੌੜਾਂ ਬਣਾਉਣ ਤੋਂ ਇਲਾਵਾ 17 ਵਿਕਟਾਂ ਵੀ ਹਾਸਲ ਕੀਤੀਆਂ ਸਨ।PunjabKesariਓਸ਼ਾਨੇ ਥਾਮਸ ਨੂੰ ਇਮਰਜਿੰਗ ਪਲੇਅਰ ਆਫ ਦਿ ਈਅਰ ਅਤੇ ਭਾਰਤ ਖਿਲਾਫ ਖੇਡੀ ਜਾਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਵੈਸਟਇੰਡੀਜ਼ ਟੀਮ 'ਚ ਸ਼ਾਮਲ ਕੀਤੇ ਗਏ ਰਖੀਮ ਕੋਰਨਵਾਲ ਨੂੰ ਵੈਸਟਇੰਡੀਜ ਚੈਂਪੀਅਨਸ਼ਿਪ ਪਲੇਅਰ ਆਫ ਦਿ ਈਅਰ ਦਾ ਐਵਾਰਡ ਮਿਲਿਆ। ਆਂਦਰੇ ਰਸੇਲ ਨੂੰ ਕੈਰੇਬੀਆਈ ਟੀ-20 ਪਲੇਅਰ ਐਵਾਰਡ ਮਿਲਿਆ। ਧਿਆਨ ਯੋਗ ਹੈ ਕਿ ਟੀਮ ਇੰਡੀਆ ਖਿਲਾਫ ਵੈਸਟਇੰਡੀਜ਼ ਨੂੰ ਹੁਣ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ ਜਿਸ ਦੀ ਸ਼ੁਰੂਆਤ ਵੀਰਵਾਰ ਤੋਂ ਹੋਵੇਗੀ।


Related News