ਜੇਸਨ ਤੇ ਸਟੋਨ ਆਇਰਲੈਂਡ ਵਿਰੁੱਧ ਕਰਨਗੇ ਟੈਸਟ ਕ੍ਰਿਕਟ ''ਚ ਡੈਬਿਊ

Wednesday, Jul 24, 2019 - 12:22 AM (IST)

ਜੇਸਨ ਤੇ ਸਟੋਨ ਆਇਰਲੈਂਡ ਵਿਰੁੱਧ ਕਰਨਗੇ ਟੈਸਟ ਕ੍ਰਿਕਟ ''ਚ ਡੈਬਿਊ

ਲੰਡਨ— ਇੰਗਲੈਂਡ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਜੇਸਨ ਰਾਏ ਤੇ ਤੇਜ਼ ਗੇਂਦਬਾਜ਼ ਓਲੀ ਸਟੋਨ ਆਇਰਲੈਂਡ ਵਿਰੁੱਧ ਬੁੱਧਵਾਰ ਨੂੰ ਲਾਰਡਸ ਮੈਦਾਨ 'ਤੇ ਸ਼ੁਰੂ ਹੋ ਰਹੇ ਟੈਸਟ ਮੈਚ ਦੌਰਾਨ ਟੈਸਟ ਕ੍ਰਿਕਟ 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨਗੇ। ਇੰਗਲੈਂਡ ਦੇ ਟੈਸਟ ਫਾਰਮੇਟ 'ਚ ਕਪਤਾਨ ਜੋ ਰੂਟ ਨੇ ਜੇਸਨ ਤੇ ਸਟੋਨ ਦੇ ਟੀਮ 'ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਜੇਸਨ ਨੇ ਹਾਲ ਹੀ 'ਚ ਖਤਮ ਹੋਏ ਆਈ. ਸੀ. ਸੀ. ਵਿਸ਼ਵ ਕੱਪ 'ਚ ਇੰਗਲੈਂਡ ਲਈ ਵੱਡੀ ਪਾਰੀਆਂ ਖੇਡੀਆਂ ਸੀ ਤੇ ਟੀਮ ਨੂੰ ਵਿਸ਼ਵ ਕੱਪ ਦਾ ਖਿਤਾਬ ਹਾਸਲ ਕਰਵਾਉਣ 'ਚ ਅਹਿਮ ਰੋਲ ਨਿਭਾਇਆ ਸੀ।
ਤੇਜ਼ ਗੇਂਦਬਾਜ਼ ਸਟੋਨ ਨੇ ਪਿਛਲੇ ਸਾਲ ਸ਼੍ਰੀਲੰਕਾ ਵਿਰੁੱਧ ਵਨ ਡੇ ਮੈਚ 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਸ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਵਿਰੁੱਧ ਹੋਈ ਟੈਸਟ ਸੀਰੀਜ਼ ਦੇ ਲਈ ਵੀ ਟੀਮ 'ਚ ਜਗ੍ਹਾਂ ਦਿੱਤੀ ਸੀ ਪਰ ਸੀਰੀਜ਼ ਦੇ ਵਿਚ ਜ਼ਖਮੀ ਹੋਣ ਕਾਰਨ ਉਸ ਆਪਣੇ ਦੇਸ਼ ਜਾਣਾ ਪਿਆ ਸੀ। ਟੀਮ ਦੇ ਅਨੁਭਵੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੇ ਸੱਟ ਕਾਰਨ ਟੀਮ ਤੋਂ ਬਾਹਰ ਹੋਣਾ ਪਿਆ ਹੈ ਤੇ ਏਸ਼ੇਜ਼ ਤੋਂ ਪਹਿਲਾਂ ਸਟੋਨ ਕੋਲ ਖੁਦ ਨੂੰ ਸਾਬਿਤ ਕਰਨ ਦਾ ਇਹ ਵਧੀ ਮੌਕਾ ਹੈ।
 


author

Gurdeep Singh

Content Editor

Related News