ਥਾਈਲੈਂਡ ਨੂੰ 7-0 ਨਾਲ ਹਰਾ ਕੇ ਜਾਪਾਨ ਏਸ਼ੀਆਈ ਕੱਪ ਦੇ ਸੈਮੀਫਾਈਨਲ 'ਚ, ਫੀਫਾ ਵਿਸ਼ਵ ਕੱਪ 'ਚ ਬਣਾਈ ਜਗ੍ਹਾ

Sunday, Jan 30, 2022 - 08:02 PM (IST)

ਥਾਈਲੈਂਡ ਨੂੰ 7-0 ਨਾਲ ਹਰਾ ਕੇ ਜਾਪਾਨ ਏਸ਼ੀਆਈ ਕੱਪ ਦੇ ਸੈਮੀਫਾਈਨਲ 'ਚ, ਫੀਫਾ ਵਿਸ਼ਵ ਕੱਪ 'ਚ ਬਣਾਈ ਜਗ੍ਹਾ

ਨਵੀਂ ਦਿੱਲੀ- ਜਾਪਾਨ ਨੇ ਐਤਵਾਰ ਨੂੰ ਇੱਥੇ ਥਾਈਲੈਂਡ ਨੂੰ 7-0 ਨਾਲ ਹਰਾ ਕੇ ਮੌਜੂਦ ਏ. ਐੱਫ. ਸੀ. ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਂਦੇ ਹੋਏ 2023 ਫੀਫਾ ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ਦੋ ਵਾਰ ਦੀ ਸਾਬਕਾ ਚੈਂਪੀਅਨ ਟੀਮ ਜਾਪਾਨ ਵਲੋਂ ਸਟ੍ਰਾਈਕਰ ਯੁਈਕਾ ਸੁਗਾਸਾਵਾ ਨੇ ਚਾਰ ਗੋਲ ਦਾਗ਼ੇ।

ਇਹ ਵੀ ਪੜ੍ਹੋ : ਟੀ-20 ਫਾਰਮੈਟ ਤੇਜ਼ ਗੇਂਦਬਾਜ਼ਾਂ ਨੂੰ ਕਰ ਰਿਹੈ ਖ਼ਤਮ : ਸਾਬਕਾ ਮਹਾਨ ਕ੍ਰਿਕਟਰ ਐਂਡੀ ਰਾਬਰਟਸ

ਸਾਲ 1983 ਦਾ ਚੈਂਪੀਅਨ ਥਾਈਲੈਂਡ ਦੋ ਤੇ ਚਾਰ ਫਰਵਰੀ ਨੂੰ ਹੋਣ ਵਾਲੇ ਪਲੇਆਫ਼ ਦੇ ਜ਼ਰੀਏ ਆਸਟਰੇਲੀਆ ਤੇ ਨਿਊਜ਼ੀਲੈਂਡ 'ਚ ਹੋਣ ਵਾਲੇ ਫੀਫਾ ਵਿਸ਼ਵ 'ਚ ਜਗ੍ਹਾ ਬਣਾਉਣ ਦੀ ਦੌੜ 'ਚ ਬਣਿਆ ਹੋਇਆ ਹੈ। ਟੀਮ ਦੇ ਕਈ ਖਿਡਾਰੀਆਂ ਦੇ ਕੋਵਿਡ-19 ਪਾਜ਼ੇਟਿਵ ਹੋਣ ਕਾਰਨ ਥਾਈਲੈਂਡ ਦੀ ਟੀਮ 'ਚ ਕਈ ਖਿਡਾਰੀ ਗ਼ੈਰਹਾਜ਼ਰ ਸਨ। ਜਾਪਾਨ ਨੇ ਮੈਚ ਦੀ ਸ਼ੁਰੂਆਤ ਮਜ਼ਬੂਤ ਦਾਅਵੇਦਾਰ ਦੇ ਤੌਰ 'ਤੇ ਕੀਤੀ ਤੇ ਫੁਤੋਸ਼ੀ ਇਕੇਦਾ ਦੀ ਟੀਮ ਨੇ ਛੇਤੀ ਹੀ ਮੈਚ 'ਚ ਦਬਦਬਾ ਬਣਾ ਲਿਆ।

ਸ਼ੁਰੂਆਤੀ ਦੋ ਕੋਸ਼ਿਸ਼ਾਂ ਦੇ ਬਾਅਦ ਮਾਨਾ ਇਵਾਬੁਚੀ ਨੂੰ ਪੈਨਲਟੀ 'ਤੇ ਜਾਪਾਨ ਨੂੰ ਬੜ੍ਹਤ ਦਿਵਾਉਣ ਦਾ ਮੌਕਾ ਮਿਲਿਆ ਪਰ ਗੋਲਕੀਪਰ ਵਾਰਾਪੋਰਨ ਬੂਨਸਿੰਗ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਬੂਨਸਿੰਗ ਨੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਇਸ ਦੇ ਬਾਵਜੂਦ ਉਹ ਆਪਣੀ ਟੀਮ ਨੂੰ ਇਸ ਵੱਡੀ ਹਾਰ ਤੋਂ ਬਚਾ ਨਾ ਸਕੀ। ਸੁਗਾਸਾਵਾ ਨੇ 27ਵੇਂ ਮਿੰਟ 'ਚ ਸਾਬਕਾ ਚੈਂਪੀਅਨ ਟੀਮ ਨੂੰ ਬੜ੍ਹਤ ਦਿਵਾਈ ਜਿਸ ਤੋਂ ਬਾਅਦ ਹਿਨਾਤਾ ਮੀਆਜਾਵਾ ਨੇ ਪਹਿਲੇ ਹਾਫ ਦੇ ਇੰਜੁਰੀ ਟਾਈਮ 'ਚ ਸਕੋਰ 2-0 ਕਰ ਦਿੱਤਾ।

ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦਾ ਦਾਅਵਾ- ਜੇਕਰ ਅਜਿਹਾ ਹੁੰਦਾ ਤਾਂ ਸਚਿਨ ਬਣਾ ਲੈਂਦੇ 1 ਲੱਖ ਦੌੜਾਂ, ਜਾਣੋ ਕੀ ਹੈ ਮਾਮਲਾ

ਥਾਈਲੈਂਡ ਦੀ ਵਾਪਸੀ ਦੀ ਉਮੀਦ ਦੂਜੇ ਹਾਫ਼ ਦੇ ਤੀਜੇ ਹੀ ਮਿੰਟ 'ਚ ਟੁੱਟ ਗਈ ਜਦੋਂ ਸੁਮਿਦਾ ਨੇ ਜਾਪਾਨ ਵਲੋਂ ਤੀਜਾ ਗੋਲ ਕੀਤਾ। ਤਿੰਨ ਗੋਲ ਤੋਂ ਪਿੱਛੜਨ ਦਾ ਅਸਰ ਖਿਡਾਰੀਆਂ 'ਤੇ ਦਿੱਸਣ ਲੱਗਾ ਜੋ ਥੱਕੀਆਂ ਹੋਈਆਂ ਲਗ ਰਹੀਆਂ ਸਨ। ਫੋਨਫਿਰੂਨ ਫਿਲਾਵਨ ਨੇ 64ਵੇਂ ਮਿੰਟ 'ਚ ਸੁਗਾਸਾਵਾ ਨੂੰ ਡਿੱਗਾ ਦਿੱਤਾ ਜਿਸ ਤੋਂ ਬਾਅਦ ਜਾਪਾਨ ਨੂੰ ਦੂਜੀ ਪੈਨਲਟੀ ਮਿਲੀ ਜਿਸ ਨੂੰ ਉਨ੍ਹਾਂ ਨੇ ਖ਼ੁਦ ਗੋਲ 'ਚ ਬਦਲ ਕੇ ਸਕੋਰ 4-0 ਕਰ ਦਿੱਤਾ। ਰਿਕੋ ਉਈਕੀ ਨੇ 75ਵੇਂ  ਮਿੰਟ 'ਚ ਸਕੋਰ 5-0 ਕੀਤਾ ਜਦਕਿ ਪੰਜ ਮਿੰਟ ਬਾਅਦ  ਸੁਗਾਸਾਵਾ ਨੇ ਹੈਟ੍ਰਿਕ ਪੂਰੀ ਕੀਤੀ। ਸੁਗਾਵਾਸਾ ਨੇ 80ਵੇਂ ਮਿੰਟ 'ਚ ਆਪਣਾ ਚੌਥਾ ਗੋਲ ਤੇ ਥਾਈਲੈਂਡ ਵਲੋਂ ਸਤਵਾਂ ਗੋਲ ਕਰਕੇ ਟੀਮ ਦੀ ਆਸਾਨ ਜਿੱਤ ਯਕੀਨੀ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News