ਸਪੀਡ ਚੈਸ ਕੁਆਰਟਰ ਫ਼ਾਈਨਲ : ਪੋਲੈਂਡ ਦੇ ਜਾਨ ਡੁਡਾ ਦਾ ਅਮਰੀਕਾ ਦੇ ਵੇਸਲੀ ਸੋਅ ਨਾਲ ਹੋਵੇਗਾ ਮੁਕਾਬਲਾ

Thursday, Nov 19, 2020 - 11:45 AM (IST)

ਪੋਲੈਂਡ— ਸਪੀਡ ਚੈਸ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ’ਚ ਹੁਣ ਸੈਮੀਫਾਈਨਲ ’ਚ ਪਹੁੰਚਣ ਦੀ ਜੰਗ ਸ਼ੁਰੂ ਹੋਣ ਜਾ ਰਹੀ ਹੈ ਅਤੇ ਅੰਤਿਮ ਅੱਠ ਖਿਡਾਰੀ ਵੀਰਵਾਰ ਤੋਂ ਆਪਸ ’ਚ ਟਕਰਾਉਣਾ ਸ਼ੁਰੂ ਹੋ ਜਾਣਗੇ। ਕੁਆਰਟਰ ਫਾਈਨਲ ਮੁਕਾਬਲਿਆਂ ’ਚ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਮ ਕਾਰਲਸਨ ਰੂਸ ਦੇ ਅਰਟੇਮਿਵ ਬਲਾਦਿਸਲਾਵ ਨਾਲ, ਫਰਾਂਸ ਦੇ ਮੈਕਸੀਮ ਲਾਗਰੇਵ ਅਰਮੇਨੀਆ ਦੇ ਲੇਵੋਨ ਅਰੋਨੀਅਨ ਨਾਲ, ਪੋਲੈਂਡ ਦੇ ਜਾਨ ਡੁਡਾ ਅਮਰੀਕਾ ਦੇ ਵੇਸਲੀ ਸੋਅ ਨਾਲ ਅਤੇ ਰੂਸ ਦੇ ਬਲਾਦਿਸਲਾਵ ਫੇਡੋਸੀ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਮੁਕਾਬਲੇ ਖੇਡਣਗੇ।

ਸਭ ਤੋਂ ਪਹਿਲਾਂ ਸਾਹਮਣੇ ਹੋਣਗੇ ਜਾਨ ਡੁਡਾ ਤੇ ਵੇਸਲੀ ਸੋਅ
ਜੇਕਰ ਗੱਲ ਕਰੀਏ ਜਾਨ ਡੁਡਾ ਦੀ ਤਾਂ ਉਨ੍ਹਾਂ ਨੇ ਵਿਸ਼ਵ ਦੇ ਨੰਬਰ-2 ਅਮਰੀਕਾ ਦੇ ਫਾਬੀਆਨੋ ਕਰੂਆਨਾ ਨੂੰ ਇਕਪਾਸੜ ਮੁਕਾਬਲੇ ’ਚ 17-9 ਦੇ ਫਰਕ ਨਾਲ ਹਰਾਉਂਦੇ ਹੋਏ ਬੇਹੱਦ ਸ਼ਾਨਦਾਰ ਅੰਦਾਜ਼ ’ਚ ਅੰਤਿਮ ਅੱਠ ’ਚ ਜਗ੍ਹਾ ਬਣਾਈ ਅਤੇ ਉਨ੍ਹਾਂ ਦੀ ਮੁੱਖ ਤਾਕਤ 1+1 ਮਿੰਟ ਦੇ ਬੁਲੇਟ ਤੇਜ਼ ਮੁਕਾਬਲੇ ਹਨ। ਜਦਕਿ ਵੇਸਲੀ ਸੋਅ ਨੇ ਉਜ਼ਬੇਕਿਸਤਾਨ ਦੇ ਯੁਵਾ ਖਿਡਾਰੀ ਨਾਦਿਰਬੇਕ ਨੂੰ 18-10 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਬਾਜ਼ੀ ਕਿਸ ਦੇ ਹੱਥ ’ਚ ਰਹਿੰਦੀ ਹੈ। ਪ੍ਰਤੀਯੋਗਿਤਾ ਦੀ ਕੁਲ ਇਨਾਮੀ ਰਾਸ਼ੀ 2 ਲੱਖ 50 ਹਜ਼ਾਰ ਅਮਰੀਕੀ ਡਾਲਰ ਹੈ ਭਾਵ ਕਰੀਬ ਦੋ ਕਰੋੜ ਰੁਪਏ ਹਨ।


Tarsem Singh

Content Editor

Related News