ਇੱਧਰ ਨੀਸ਼ਮ ਦੇ ਬੱਲੇ ''ਚੋਂ ਨਿਕਲਿਆ ਛੱਕਾ, ਉੱਧਰ ਕੋਚ ਦੀ ਹੋਈ ਮੌਤ

Thursday, Jul 18, 2019 - 02:19 PM (IST)

ਇੱਧਰ ਨੀਸ਼ਮ ਦੇ ਬੱਲੇ ''ਚੋਂ ਨਿਕਲਿਆ ਛੱਕਾ, ਉੱਧਰ ਕੋਚ ਦੀ ਹੋਈ ਮੌਤ

ਨਵੀਂ ਦਿੱਲੀ : ਆਕਲੈਂਡ ਗ੍ਰਾਮਰ ਸਕੂਲ ਦੇ ਸਾਬਕਾ ਟੀਚਰ ਅਤੇ ਕੋਚ ਡੇਵਿਡ ਜੇਮਸ ਗੌਰਡਨ ਨੇ ਉਸ ਦਿਨ ਆਖਰੀ ਸਾਹ ਲਿਆ ਜਦੋਂ ਨਿਊਜ਼ੀਲੈਂਡ ਦੇ ਆਲਰਾਊਂਡਰ ਜੇਮਸ ਨੀਸ਼ਮ ਨੇ ਵਰਲਡ ਕੱਪ 2019 ਦੇ ਫਾਈਨਲ ਦੇ ਸੁਪਰ ਓਵਰ ਦੀ ਗੇਂਦ 'ਤੇ ਛੱਕਾ ਮਾਰਿਆ। 14 ਜੁਲਾਈ ਨੂੰ ਲਾਰਡਸ ਵਿਖੇ ਖੇਡੇ ਗਏ ਵਰਲਡ ਕੱਪ 2019 ਦੇ ਫਾਈਨਲ ਵਿਚ ਇੰਗਲੈਂਡ ਖਿਲਾਫ ਮੈਚ ਟਾਈ ਹੋਣ ਤੋਂ ਬਾਅਦ ਜੋ ਸੁਪਰ ਓਵਰ ਹੋਇਆ ਉਸ ਵਿਚ ਕੀਵੀ ਟੀਮ ਵੱਲੋਂ ਜੇਮਸ ਨੀਸ਼ਮ ਨੇ ਛੱਕਾ ਲਗਾਇਆ। ਉਸ ਸਮੇਂ ਉਸਦੇ ਬਚਪਨ ਦੇ ਕੋਚ ਦੀ ਜਾਨ ਚਲੀ ਗਈ।

PunjabKesari

ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ ਵਿਚ ਬਾਊਂਡਰੀ ਗਿਣਨ ਦੇ ਆਧਾਰ 'ਤੇ ਹਰਾਇਆ ਸੀ। ਮੇਜ਼ਬਾਨ ਟੀਮ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਣ ਦਾ ਸੁਪਨਾ ਪੂਰਾ ਕੀਤਾ। ਇਸ 'ਤੇ ਜੇਮਸ ਨੀਸ਼ਮ ਦੇ ਕੋਚ ਦੀ ਬੇਟੀ ਨੇ ਖੁਲਾਸਾ ਕੀਤਾ ਕਿ ਕਿਵੇਂ ਉਸਦੇ ਪਿਤਾ ਦੀ ਮੌਤ ਹੋਈ। ਕੋਚ ਡੇਵਿਡ ਜੇਮਸ ਗੌਰਡਨ ਦੀ ਬੇਟੀ ਲਿਓਨੀ ਨੇ ਕਿਹਾ, ''ਜਦੋਂ ਨੀਸ਼ਮ ਨੇ 16 ਦੌੜਾਂ ਦਾ ਪਿੱਛਾ ਕਰਦਿਆਂ ਵਰਲਡ ਕੱਪ ਦੇ ਫਾਈਨਲ ਦੇ ਸੁਪਰ ਓਵਰ ਵਿਚ ਦੂਜੀ ਗੇਂਦ 'ਤੇ ਛੱਕਾ ਲਗਾਇਆ ਉਸੇ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਇਕ ਨਰਸ ਆਈ ਉਸਨੇ ਦੱਸਿਆ ਕਿ ਉਸਦੇ ਪਿਤਾ ਦੀ ਧੜਕਣ ਬਦਲ ਰਹੀ ਹੈ।''

PunjabKesari

ਇਸ 'ਤੇ ਜੇਮਸ ਨੀਸ਼ਮ ਨੇ ਆਪਣੇ ਬਚਪਨ ਦੇ ਕੋਚ ਨੂੰ ਸ਼ਰਧਾਂਜਲੀ ਦਿੰਦਿਆਂ ਟਵੀਟ ਕੀਤਾ। ਨੀਸ਼ਮ ਨੇ ਲਿਖਿਆ, ''ਡੇਵ ਗੌਰਡਨ, ਮੇਰੇ ਹਾਈ ਸਕੂਲ ਦੇ ਟੀਚਰ, ਕੋਚ ਅਥੇ ਦੋਸਤ। ਤੁਹਾਡਾ ਇਸ ਖੇਡ ਦੇ ਪ੍ਰਤੀ ਬੇਸ਼ੁਮਾਰ ਪਿਆਰ ਸੀ। ਖਾਸ ਤੌਰ ਉਨ੍ਹਾਂ ਲਈ ਜੋ ਤੁਹਾਡੇ ਅੰਡਰ ਖੇਡੇ। ਉਮੀਦ ਹੈ ਕਿ ਤੁਸੀਂ ਮਾਣ ਮਹਿਸੂਸ ਕੀਤਾ ਹੋਵੇਗਾ। ਇੰਨਾ ਸਭ ਦੇਣ ਲਈ ਧੰਨਵਾਦ। ਤੁਹਾਡੀ ਆਤਮਾ ਨੂੰ ਸਾਂਤੀ ਮਿਲੇ।''


Related News