ਮੈਦਾਨ ''ਤੇ ਐਂਡਰਸਨ ਨੂੰ ਗੁੱਸਾ ਦਿਖਾਉਣਾ ਪਿਆ ਮਹਿੰਗਾ, ICC ਨੇ ਲਾਈ ਫਟਕਾਰ

11/08/2018 5:25:51 PM

ਨਵੀਂ ਦਿੱਲੀ— ਸ਼੍ਰੀਲੰਕਾ ਅਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਇੰਗਲਿਸ਼ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਖੇਡ ਵਿਚਕਾਰ ਗੁੱਸਾ ਦਿਖਾਉਣ ਮਹਿੰਗਾ ਪਿਆ ਹੈ। ਆਈ.ਸੀ.ਸੀ. ਨੇ ਉਨ੍ਹਾਂ ਨੂੰ ਫਟਕਾਰ ਤਾਂ ਲਗਾਈ ਹੀ ਨਾਲ ਹੀ ਇਕ ਡੀ-ਮੇਰਿਟ ਪੁਆਇੰਟ ਵੀ ਦੇ ਦਿੱਤਾ ਸੀ।

ਪਹਿਲੇ ਟੈਸਟ ਦੌਰਾਨ ਦੂਜੇ ਦਿਨ ਐਂਡਰਸਨ ਨੂੰ ਆਈ.ਸੀ.ਸੀ. ਦੇ ਨਿਯਮ 2.8 ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਨ੍ਹਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਹ ਘਟਨਾ ਸ਼੍ਰੀਲੰਕਾ ਦੀ ਪਾਰੀ ਦੌਰਾਨ 39ਵੇਂ ਓਵਰ 'ਚ ਹੋਈ। ਇਸ ਦੌਰਾਨ ਅੰਪਾਇਰ ਨੇ ਉਨ੍ਹਾਂ ਨੂੰ ਵਿਕਟ 'ਤੇ ਗਲਤ ਤਰੀਕੇ ਨਾਲ ਦੌੜਨ ਖਿਲਾਫ ਪਹਿਲੀ ਚੇਤਾਵਨੀ ਦਿੱਤੀ ਜਿਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਐਂਡਰਸਨ ਨੇ ਗੇਂਦ ਨੂੰ ਮੈਦਾਨ 'ਤੇ ਸੁੱਟ ਦਿੱਤਾ ਸੀ।

ਐਂਡਰਸਨ ਦੀ ਇਹ ਹਰਕਤ ਆਈ.ਸੀ.ਸੀ. ਦੇ ਮੈਚ ਰੈਫਰੀ ਨਾਗਵਾਰ ਗੁਜਰੀ ਨੇ ਉਨ੍ਹਾਂ 'ਤੇ ਇਹ ਕਾਰਵਾਈ ਕੀਤੀ ਹੈ। ਭਾਰਤ ਖਿਲਾਫ ਆਪਣੀ ਧਰਤੀ 'ਤੇ ਟੈਸਟ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਅੰਪਾਇਰ ਦੇ ਹੱਥੋਂ ਆਪਣੀ ਟੋਪੀ ਨੂੰ ਖੋਹਣ ਦੇ ਮਾਮਲੇ 'ਚ ਉਨ੍ਹਾਂ ਨੂੰ ਇਕ ਡੀ-ਮੇਰਿਟ ਪਾਆਇੰਟ ਪਹਿਲਾਂ ਹੀ ਮਿਲ ਚੁੱਕਿਆ ਹੈ। ਹੁਣ ਉਨ੍ਹਾਂ ਦੇ ਦੋ ਡੀ-ਮੇਰਿਟ ਪੁਆਇੰਟ ਹੋ ਗਏ ਹਨ। ਹੁਣ ਜੇਕਰ ਐਂਡਰਸਨ ਦੋ ਸਾਲ ਦੇ ਅੰਦਰ ਚਾਰ ਡੀ-ਮੇਰਿਟ ਪੁਆਇੰਟਸ ਹਾਸਲ ਕਰ ਲੈਂਦੇ ਹਨ ਤਾਂ ਇਹ ਇਕ ਸਸਪੈਂਸ਼ਨ ਪੁਆਇੰਟ ਦੇ ਬਰਾਬਰ ਹੋਵੇਗਾ ਅਤੇ ਦੋ ਸਸਪੈਂਸ਼ਨ ਪੁਆਇੰਟ ਮਿਲਣ 'ਤੇ  ਉਨ੍ਹਾਂ ਨੂੰ ਇਕ ਮੈਚ ਦਾ ਬੈਨ ਝੱਲਣਾ ਪੈ ਸਕਦਾ ਹੈ।


suman saroa

Content Editor

Related News