ਪੰਜਾਬ ''ਚ ਜੰਗ ਦਾ ਮੈਦਾਨ ਬਣਿਆ ਕ੍ਰਿਕੇਟ ਟੂਰਨਾਮੈਂਟ! ਚੱਲੇ ਤੇਜ਼ਧਾਰ ਹਥਿਆਰ, ਪਈਆਂ ਭਾਜੜਾਂ
Monday, Aug 04, 2025 - 01:39 PM (IST)

ਰੂਪਨਗਰ (ਵਿਜੇ ਸ਼ਰਮਾ)- ਪੰਜਾਬ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ ਇਕ ਨਾਈਟ ਕ੍ਰਿਕੇਟ ਟੂਰਨਾਮੈਂਟ ਉਸ ਸਮੇਂ ਜੰਗ ਦਾ ਦੌਰਾਨ ਬਣ ਗਿਆ ਜਦੋਂ ਇਥੇ ਲੜਾਈ ਹੋ ਪਈ। ਲੜਾਈ ਦੌਰਾਨ ਇਕ ਨੌਜਵਾਨ ਦੇ ਜ਼ਖ਼ਮੀ ਹੋ ਗਿਆ ਹੈ। ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਨੌਜਵਾਨ ਜਗਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਨੇ ਬੀਤੀ ਰਾਤ ਸਥਾਨਕ ਵਾਲਮੀਕਿ ਗੇਟ ਨੇੜੇ ਇਕ ਨਾਈਟ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਸੀ। ਉਹ 3-4 ਦੋਸਤਾਂ ਨਾਲ ਇਸ ਨੂੰ ਵੇਖਣ ਗਿਆ ਸੀ ਅਤੇ ਜਿਵੇਂ ਹੀ ਉਹ ਗਰਾਊਂਡ ਵਿੱਚ ਗਿਆ, ਉੱਥੇ 7-8 ਲੋਕ ਇਕੱਠੇ ਹੋ ਗਏ ਅਤੇ ਦੁਸ਼ਮਣੀ ਕਾਰਨ ਉਸ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਤੋਂ 7 ਤਾਰੀਖ਼ ਤੱਕ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ, ਹੋ ਗਈ ਵੱਡੀ ਭਵਿੱਖਬਾਣੀ
ਉਕਤ 7-8 ਲੋਕਾਂ ਵਿੱਚੋਂ ਉਹ 3-4 ਲੋਕਾਂ ਨੂੰ ਪਛਾਣਦਾ ਹੈ, ਜਿਨ੍ਹਾਂ ਨੇ ਉਸ ਦੀ ਬਾਂਹ ਫੜ ਲਈ ਅਤੇ ਉਸ ਨੂੰ ਬਾਹਰ ਜਾਣ ਲਈ ਕਿਹਾ, ਫਿਰ ਉੱਥੇ ਝਗੜਾ ਸ਼ੁਰੂ ਹੋ ਗਿਆ। ਇਕ ਨੌਜਵਾਨ ਨੇ ਆਪਣਾ ਹਥਿਆਰ ਕੱਢਿਆ ਅਤੇ ਹਥਿਆਰ ਦੇ ਪਿਛਲੇ ਹਿੱਸੇ ਨਾਲ ਉਸ ਦੇ ਕੰਨ ’ਤੇ ਵਾਰ ਕੀਤਾ ਪਰ ਝਗੜੇ ਕਾਰਨ ਉਸ ਦਾ ਹਥਿਆਰ ਹੇਠਾਂ ਡਿੱਗ ਪਿਆ। ਇਸ ਦੌਰਾਨ ਟੀਮ ਦੇ ਹੋਰ ਮੈਂਬਰ ਵੀ ਉੱਥੇ ਪਹੁੰਚ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਧਰਨੇ 'ਤੇ ਬੈਠੇ ਟਿੱਪਰ ਚਾਲਕ ਤੇ ਮਾਲਕਾਂ ਨੂੰ ਤੇਲ ਟੈਂਕਰ ਨੇ ਕੁਚਲਿਆ, ਪਿਆ ਚੀਕ-ਚਿਹਾੜਾ
ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਵੀ ਇਕ ਵਾਰ ਝਗੜਾ ਹੋਇਆ ਸੀ ਕਿਉਂਕਿ ਉਸ ਦੇ ਭਰਾ ਦੀ ਲੱਤ ’ਤੇ ਸੱਟ ਲੱਗੀ ਸੀ। ਉਸ ਨੇ ਕਿਹਾ ਕਿ ਬੀਤੀ ਰਾਤ ਜਦੋਂ ਉਹ ਇਲਾਜ ਲਈ ਹਸਪਤਾਲ ਆ ਰਿਹਾ ਸੀ ਤਾਂ ਉਹ ਉਸ ਤੋਂ ਪਹਿਲਾਂ ਹਸਪਤਾਲ ਪਹੁੰਚ ਗਿਆ ਸੀ। ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ। ਜਦੋਂ ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਲਕਸ਼ਮਣ ਦਾਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਡਾਕਟਰ ਨਾਲ ਮੁਲਾਕਾਤ ਤੋਂ ਬਾਅਦ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕੀਤੇ ਜਾਣਗੇ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸਾਊਦੀ ਅਰਬ 'ਚ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e