ਗੁਜਰਾਤ ਫਾਰਚਿਊਨਜਾਇੰਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ ਬਰਾਬਰੀ ''ਤੇ ਰੋਕਿਆ

Sunday, Sep 22, 2019 - 10:02 AM (IST)

ਗੁਜਰਾਤ ਫਾਰਚਿਊਨਜਾਇੰਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ ਬਰਾਬਰੀ ''ਤੇ ਰੋਕਿਆ

ਜੈਪੁਰ— ਮੇਜਬਾਨ ਜੈਪੁਰ ਪਿੰਕ ਪੈਂਥਰਸ ਨੇ ਸ਼ਨੀਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਸਤਵੇਂ ਸੈਸ਼ਨ ਦੇ 100ਵੇਂ ਮੁਕਾਬਲੇ 'ਚ ਗੁਜਰਾਤ ਫਾਰਚਿਊਨਜਾਇੰਟਸ ਖਿਲਾਫ 28-28 ਨਾਲ ਡਰਾਅ ਖੇਡਿਆ। ਦੋਹਾਂ ਟੀਮਾਂ ਦੀ ਡਿਫੈਂਸ ਲਾਈਨ ਨੇ ਸ਼ਾਨਦਾਰ ਖੇਡ ਦਿਖਾਇਆ ਪਰ ਸਥਾਨਕ ਦਰਸ਼ਕਾਂ ਦੇ ਸਮਰਥਨ ਵਿਚਾਲੇ ਜ਼ਿਆਦਾਤਰ ਸਮੇਂ ਤਕ ਅੱਗੇ ਰਹਿਣ ਵਾਲੀ ਜੈਪੁਰ ਪਿੰਕ ਪੈਂਥਰਸ ਦੀ ਟੀਮ ਮੁਕਾਬਲੇ ਨੂੰ ਜਿੱਤ 'ਚ ਨਹੀਂ ਬਦਲ ਸਕੀ। ਮੈਚ 'ਚ ਸਭ ਤੋਂ ਜ਼ਿਆਦਾ ਅੰਕ ਜੈਪੁਰ ਪਿੰਕ ਪੈਂਥਰਸ ਦੇ ਵਿਸ਼ਾਲ ਨੇ ਬਣਾਏ। ਉਨ੍ਹਾਂ ਦੇ 9 ਅੰਕ ਟੀਮ ਨੂੰ ਜਿੱਤ ਦਿਵਾਉਣ ਲਈ ਕਾਫੀ ਸਾਬਤ ਨਹੀਂ ਹੋਏ। ਗੁਜਰਾਤ ਦੀ ਟੀਮ ਲਈ ਪ੍ਰਵੇਸ਼ ਬੈਂਸਵਾਲ ਅਤੇ ਸਚਿਨ ਨੇ ਪੰਜ-ਪੰਜ ਅੰਕ ਬਣਾਏ।


author

Tarsem Singh

Content Editor

Related News