ਜਡੇਜਾ ਨੇ ਛਲਾਂਗ ਲਗਾ ਕੀਤਾ ਸੁਪਰਮੈਨ ਕੈਚ, ਬੱਲੇਬਾਜ਼ ਵੀ ਰਹਿ ਗਿਆ ਹੈਰਾਨ (Video)
Sunday, Oct 06, 2019 - 01:33 PM (IST)

ਨਵੀਂ ਦਿੱਲੀ : ਭਾਰਤੀ ਟੀਮ ਵਿਚ ਜਦੋਂ ਚੰਗੇ ਫੀਲਡਰਾਂ ਦੀ ਗੱਲ ਹੁੰਦੀ ਹੈ ਤਾਂ ਉਸ ਵਿਚ ਸਭ ਤੋਂ ਪਹਿਲਾਂ ਨਾਂ ਰਵਿੰਦਰ ਜਡੇਜਾ ਦਾ ਆਉਂਦਾ ਹੈ। ਹਰ ਮੈਚ, ਹਰ ਫਾਰਮੈੱਟ ਵਿਚ ਜਡੇਜਾ ਆਪਣੀ ਸ਼ਾਨਦਾਰ ਫੀਲਡਿੰਗ ਨਾਲ ਭਾਰਤੀ ਟੀਮ ਲਈ ਦੌੜਾਂ ਬਚਾਉਂਦੇ ਹਨ ਅਤੇ ਅਸੰਭਵ ਦਿਸਣ ਵਾਲੇ ਕੈਚ ਫੜ੍ਹ ਕੇ ਵਾਪਸੀ ਕਰਾਉਂਦੇ ਹਨ। ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਮੈਚ ਦੇ 5ਵੇਂ ਦਿਨ ਵੀ ਜਡੇਜਾ ਨੇ ਇਕ ਹੈਰਾਨ ਕਰਨ ਵਾਲਾ ਕੈਚ ਫੜਿਆ।
Jadeja's brilliant reflex catch https://t.co/PCuctwrKw0
— Sanjeev kumar (@SanjSam33) October 6, 2019
ਜਡੇਜਾ ਨੇ ਫੜਿਆ ਸ਼ਾਨਦਾਰ ਕੈਚ
ਵਿਸ਼ਾਖਾਪਟਨਮ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ 5ਵੇਂ ਦਿਨ ਦੱਖਣੀ ਅਫਰੀਕਾ ਲਈ ਸਿਰਫ ਇਕ ਬੱਲੇਬਾਜ਼ ਨੇ ਹੀ ਕੁਝ ਸਮਾਂ ਪਿਚ 'ਤੇ ਬਿਤਾਇਆ ਅਤੇ ਉਸ ਨੇ ਦਿਖਾਇਆ ਕਿ ਪਿਚ ਅਜੇ ਵੀ ਖੇਡਣ ਲਈ ਮੁਸ਼ਕਲ ਨਹੀਂ ਹੈ। ਉਹ ਇਕਲੌਤੇ ਬੱਲੇਬਾਜ਼ ਮਾਰਕਰਮ ਹਨ। ਮਾਰਕਰਮ ਨੇ ਦੂਜੀ ਪਾਰੀ ਵਿਚ 39 ਦੌੜਾਂ ਬਣਾਈਆਂ। ਮਾਰਕਰਮ ਜਦੋਂ 39 ਦੌੜਾਂ ਬਣਾ ਕੇ ਖੇਡ ਰਹੇ ਸੀ ਤਾਂ ਉਸ ਨੇ ਜਡੇਜਾ ਦੀ ਗੇਂਦ 'ਤੇ ਸਿੱਧੀ ਸ਼ਾਟ ਖੇਡਣ ਦੀ ਕੋਸ਼ਿਸ ਕੀਤੀ ਪਰ ਜਡੇਜਾ ਨੇ ਛਲਾਂਗ ਲਗਾ ਕੈਚ ਹੱਥਾਂ ਵਿਚ ਲੈ ਲਈ। ਇਸ ਕੈਚ ਨੂੰ ਦੇਖ ਖੁਦ ਐਡਮ ਮਾਰਕਰਮ ਵੀ ਹੈਰਾਨ ਰਹਿ ਗਏ। ਰਵਿੰਦਰ ਜਡੇਜਾ ਦਾ ਇਸ ਪਾਰੀ ਵਿਚ ਇਹ ਦੂਜਾ ਵਿਕਟ ਸੀ। ਉਸੇ ਓਵਰ ਵਿਚ ਜਡੇਜਾ ਨੇ ਇਸ ਤੋਂ ਬਾਅਦ 2 ਹੋਰ ਵਿਕਟਾਂ ਹਾਸਲ ਕੀਤੀਆਂ।