ਜਡੇਜਾ ਨੇ ਵਨ ਡੇ ''ਚ ਕੀਤੀਆਂ 2000 ਦੌੜਾਂ ਪੂਰੀਆਂ

Tuesday, Mar 05, 2019 - 09:56 PM (IST)

ਜਡੇਜਾ ਨੇ ਵਨ ਡੇ ''ਚ ਕੀਤੀਆਂ 2000 ਦੌੜਾਂ ਪੂਰੀਆਂ

ਨਾਗਪੁਰ— ਭਾਰਤੀ ਆਲਰਾਊਂਡਰ ਕ੍ਰਿਕਟਰ ਰਵਿੰਦਰ ਜਡੇਜਾ ਨੇ ਮੰਗਲਵਾਰ ਨੂੰ ਆਸਟਰੇਲੀਆ ਵਿਰੁੱਧ ਦੂਜੇ ਵਨ ਡੇ ਮੈਚ ਦੌਰਾਨ ਆਪਣੀਆਂ 2000 ਵਨ ਡੇ ਦੌੜਾਂ ਪੂਰੀਆਂ ਕਰ ਲਈਆਂ। ਭਾਰਤ ਵਲੋਂ ਆਪਣਾ 149ਵਾਂ ਵਨ ਡੇ ਮੈਚ ਖੇਡ ਰਹੇ ਜਡੇਜਾ ਨੇ ਆਪਣੀ 21 ਦੌੜਾਂ ਦੀ ਪਾਰੀ ਵਿਚ 10ਵੀਂ ਦੌੜ ਬਣਾਉਣ ਦੇ ਨਾਲ ਹੀ ਵਨ ਡੇ 'ਚ 2000 ਦੌੜਾਂ ਪੂਰੀਆਂ ਕਰਨੇ ਦੀ ਇਹ ਉਪਲੱਬਧੀ ਹਾਸਲ ਕਰ ਲਈ। ਜਡੇਜਾ ਵਨ ਡੇ 'ਚ 2000 ਦੌੜਾਂ ਬਣਾਉਣ ਵਾਲੇ ਉਹ ਭਾਰਤ ਦੇ 25ਵੇਂ ਖਿਡਾਰੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਦੇ ਮੁਕਾਬਲੇ ਤੋਂ ਪਹਿਲਾਂ ਜਡੇਜਾ ਦੇ 148 ਮੈਚਾਂ ਵਿਚ 10 ਅਰਧ ਸੈਂਕੜੇ ਸਨ। 

PunjabKesari
ਭਾਰਤ ਤੇ ਆਸਟਰੇਲੀਆ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ ਦੂਜੇ ਵਨ ਡੇ ਮੈਚ 'ਚ ਭਾਰਤ ਨੇ ਆਸਟਰੇਲੀਆ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਵਨ ਡੇ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ।


Related News