ਭਾਰਤ-ਏ ਨੇ ਵਿੰਡੀਜ਼-ਏ ਨੂੰ 65 ਦੌੜਾਂ ਨਾਲ ਹਰਾਇਆ
Saturday, Jul 13, 2019 - 12:40 PM (IST)

ਸਪੋਰਟਸ ਡੈਸਕ— ਸ਼੍ਰੇਅਸ ਅਈਅਰ ਦੀ 77 ਦੌੜਾਂ ਦੀ ਬਿਹਤਰੀਨ ਪਾਰੀ ਤੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ-ਏ ਨੇ ਵੈਸਟਇੰਡੀਜ਼-ਏ ਦੇ ਦੌਰੇ ਦੌਰਾਨ ਆਪਣਾ ਪਹਿਲਾ ਗੈਰ-ਅਧਿਕਾਰਤ ਵਨ ਡੇ ਮੈਚ ਵੀਰਵਾਰ ਨੂੰ 65 ਦੌੜਾਂ ਨਾਲ ਜਿੱਤ ਲਿਆ।
ਭਾਰਤ-ਏ ਨੇ 48.5 ਓਵਰਾਂ ਵਿਚ 190 ਦੌੜਾਂ ਬਣਾਈਆਂ ਤੇ ਮੇਜ਼ਬਾਨ ਟੀਮ ਨੂੰ 35.5 ਓਵਰਾਂ ਵਿਚ 125 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਨੇ ਇਸ ਜਿੱਤ ਦੇ ਨਾਲ ਪੰਜ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਵਲੋਂ ਅਈਅਰ ਨੇ 107 ਗੇਂਦਾਂ 'ਤੇ 77 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ ਅੱਠ ਚੌਕੇ ਤੇ ਇਕ ਛੱਕਾ ਲਗਾਇਆ। ਹਨੁਮਾ ਵਿਹਾਰੀ ਨੇ 63 ਗੇਂਦਾਂ 'ਚ 34, ਈਸ਼ਾਨ ਕਿਸ਼ਨ ਨੇ 16, ਅਕਸ਼ਰ ਪਟੇਲ ਨੇ 17, ਸ਼ੁਭਮਨ ਗਿਲ ਨੇ 10 ਤੇ ਵਾਸ਼ੀਂਗਟਨ ਸੁੰਦਰ ਨੇ ਨਾਬਾਦ 10 ਦੌੜਾਂ ਬਣਾਏ। ਵੈਸਟਇੰਡੀਜ਼ ਕਪਤਾਨ ਰੋਸਟਨ ਚੇਜ ਨੇ 19 ਦੌੜਾਂ 'ਤੇ ਚਾਰ ਵਿਕਟ ਤੇ ਅਕੀਮ ਜਾਡਰਨ ਨੇ 43 ਦੌੜਾਂ 'ਤੇ ਤਿੰਨ ਵਿਕਟਾਂ ਲਈਆਂ।