ਆਈਵਰੀ ਕੋਸਟ ਨੇ ਨਾਈਜੀਰੀਆ ਨੂੰ ਹਰਾ ਕੇ ਉਲਟਫੇਰ ਕੀਤਾ
Sunday, Nov 10, 2019 - 03:30 PM (IST)

ਜੋਹਾਨਿਸਬਰਗ— ਸਿਲਾਸ ਜਿਨਾਕਾ ਦੇ ਪੈਨਲਟੀ ਤੋਂ ਕੀਤੇ ਗਏ ਗੋਲ ਦੀ ਬਦੌਲਤ ਆਈਵਰੀ ਕੋਸਟ ਨੇ 2000 ਟੋਕੀਓ ਖੇਡਾਂ ਲਈ ਫੁੱਟਬਾਲ ਕੁਆਲੀਫਾਇੰਗ ਟੂਰਨਾਮੈਂਟ ਦੇ ਗਰੁੱਪ ਬੀ ਦੇ ਸ਼ੁਰੂਆਤੀ ਮੈਚ 'ਚ ਨਾਈਜੀਰੀਆ ਨੂੰ 1-0 ਨਾਲ ਹਰਾਇਆ। ਦੂਜੇ ਪਾਸੇ ਦੱਖਣੀ ਅਫਰੀਕਾ ਨੇ ਇਕ ਹੋਰ ਮੁਕਾਬਲੇ 'ਚ ਜਾਮੀਬੀਆ ਨਾਲ ਗੋਲ ਰਹਿਤ ਡਰਾਅ ਖੇਡਿਆ।
ਜਿਨਾਕਾ ਨੇ ਓਲਿਸ ਐਨਡਾ ਦੇ ਫਾਊਲ ਤੋਂ ਮਿਲੀ ਪੈਨਲਟੀ ਦਾ ਪੂਰਾ ਲਾਹਾ ਲਿਆ ਅਤੇ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਸ਼ੁੱਕਰਵਾਰ ਨੂੰ ਮੇਜ਼ਬਾਨ ਮਿਸਰ ਨੇ ਗਰੁੱਪ ਦੇ ਮੈਚਾਂ 'ਚ ਮਾਲੀ ਨੂੰ 1-0 ਨਾਲ ਹਰਾਇਆ ਜਦਕਿ ਘਾਣਾ ਨੇ ਇਕ ਗੋਲ ਨਾਲ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਕੈਮਰੂਨ ਨਾਲ 1-1 ਨਾਲ ਡਰਾਅ ਖੇਡਿਆ। ਫਾਈਨਲ 'ਚ ਪਹੁੰਚਣ ਵਾਲੀਆਂ ਟੀਮਾਂ ਅਤੇ ਤੀਜੇ ਸਥਾਨ ਦੇ ਪਲੇਅ ਆਫ ਦੀ ਜੇਤੂ ਟੀਮ 16 ਦੇਸ਼ਾਂ ਦੇ ਟੋਕੀਓ ਫੁੱਟਬਾਲ ਟੂਰਨਾਮੈਂਟ 'ਚ ਅਫਰੀਕਾ ਦੀ ਨੁਮਾਇੰਦਗੀ ਕਰੇਗੀ।