ਆਈ. ਟੀ. ਬੀ. ਪੀ. ਨੇ ਪੰਜਾਬ ਐੱਫ. ਸੀ. ਗੋਲ ਰਹਿਤ ਡਰਾਅ ’ਤੇ ਰੋਕਿਆ
Thursday, Aug 07, 2025 - 10:35 AM (IST)

ਕੋਕਰਾਝਾਰ– ਆਈ. ਟੀ. ਬੀ. ਪੀ. ਨੇ ਬੁੱਧਵਾਰ ਨੂੰ ਇੱਥੇ 134ਵੇਂ ਡੂਰੰਡ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ-ਡੀ ਮੈਚ ਵਿਚ ਪੰਜਾਬ ਐੱਫ. ਸੀ. ਗੋਲ ਨਾਲ ਰਹਿਤ ਡਰਾਅ ਮੈਚ ਖੇਡਿਆ। ਪੰਜਾਬ ਐੱਫ. ਸੀ. ਮੁਕਾਬਲੇ ਦੌਰਾਨ ਮਿਲੇ ਮੌਕਿਆਂ ਦਾ ਫਾਇਦਾ ਚੁੱਕਣ ਵਿਚ ਅਸਫਲ ਰਹੀ ਜਦਕਿ ਆਈ. ਟੀ. ਬੀ. ਪੀ. ਨੇ ਮਜ਼ਬੂਤ ਡਿਫੈਂਸ ਦੀ ਬਦੌਲਤ ਵਿਰੋਧੀ ਟੀਮ ਨੂੰ ਕੋਈ ਵੀ ਗੋਲ ਕਰਨ ਨਹੀਂ ਦਿੱਤਾ। ਆਈ. ਟੀ. ਬੀ. ਪੀ. (ਭਾਰਤ-ਤਿੱਬਤ ਬਾਰਡਰ ਫੋਰਸ) ਇਸ ਪ੍ਰਦਰਸ਼ਨ ਨਾਲ ਇਕ ਅੰਕ ਹਾਸਲ ਕਰਨ ਵਿਚ ਸਫਲ ਰਹੀ। ਦੋਵੇਂ ਟੀਮਾਂ ਦੇ ਦੋ ਮੈਚਾਂ ਵਿਚੋਂ 4-4 ਅੰਕ ਹਨ ।