ਸ਼੍ਰੀਸੰਤ ਦੇ ਦੋਸ਼ਾਂ ਦਾ ਜਵਾਬ ਦੇਣਾ ਮੂਰਖਤਾ ਹੋਵੇਗੀ : ਕਾਰਤਿਕ

10/23/2019 3:06:26 PM

ਨਵੀਂ ਦਿੱਲੀ : ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਤ ਦੀ ਜ਼ਿੰਦਗੀ ਵਿਚ ਉਸ ਸਮੇਂ ਖਰਾਬ ਦੌਰ ਆਇਆ ਸੀ ਜਦੋਂ ਉਸ 'ਤੇ 2013 ਆਈ. ਪੀ. ਐੱਲ. ਸਪਾਟ ਫਿਕਸਿੰਗ ਮਾਮਲੇ ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ। ਇਸ ਵਜ੍ਹਾ ਤੋਂ ਉਸ 'ਤੇ ਉਮਰ ਭਰ ਦੀ ਕ੍ਰਿਕਟ ਤੋਂ ਪਾਬੰਦੀ ਲੱਗ ਗਈ ਸੀ। ਬੀ. ਸੀ. ਸੀ. ਆਈ. ਦੇ ਲੋਕਪਾਲ ਨੇ ਅਗਸਤ ਵਿਚ ਇਸ ਪਾਬੰਦੀ ਨੂੰ ਘਟਾ ਕੇ 7 ਸਾਲ ਕਰ ਦਿੱਤਾ ਸੀ। ਸ਼੍ਰੀਸੰਤ ਨੇ ਹਾਲ ਹੀ 'ਚ ਆਪਣੇ ਸਾਥੀ ਖਿਡਾਰੀ ਦਿਨੇਸ਼ ਕਾਰਤਿਕ 'ਤੇ ਇਹ ਦੋਸ਼ ਲਗਾਇਆ ਸੀ ਕਿ ਉਸਦੀ ਵਜ੍ਹਾ ਤੋਂ ਉਹ ਟੀਮ ਇੰਡੀਆ 'ਚੋਂ ਬਾਹਰ ਹੋ ਗਏ ਸੀ। ਸ਼੍ਰੀਸੰਤ ਅਤੇ ਉਸਦੀ ਆਈ. ਪੀ. ਐੱਲ. ਟੀਮ ਰਾਜਸਥਾਨ ਰਾਇਲਸ ਦੇ ਸਾਥੀ ਖਿਡਾਰੀ ਅਜੀਤ ਚੰਦਿਲਾ ਅਤੇ ਅੰਕਿਤ ਚੌਹਾਨ ਨੂੰ 2013 ਆਈ. ਪੀ. ਐੱਲ. ਸਪਾਟ ਫਿਕਸਿੰਗ ਵਿਚ ਦੋਸ਼ੀ ਪਾਇਆ ਸੀ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਖੁਦ ਨੂੰ ਬੇਗੁਨਾਹ ਦੱਸਿਆ ਸੀ।

PunjabKesari

ਸ਼੍ਰੀਸੰਤ ਨੇ ਇਕ ਇੰਟਰਵਿਊ ਵਿਚ ਇਹ ਦੋਸ਼ ਲਗਾਇਆ ਸੀ ਕਿ ਦਿਨੇਸ਼ ਕਾਰਤਿਕ ਦੀ ਵਜ੍ਹਾ ਤੋਂ 2013 ਚੈਂਪੀਅਨਸ ਟ੍ਰਾਫੀ ਲਈ ਭਾਰਤੀ ਟੀਮ ਵਿਚ ਉਸਦੀ ਚੋਣ ਨਹੀਂ ਕੀਤੀ ਗਈ ਸੀ। ਉਸ ਨੇ ਕਿਹਾ ਕਿ ਕਾਰਤਿਕ ਬੀ. ਸੀ. ਸੀ. ਆਈ. ਮੁਖੀ ਐੱਨ. ਨੂੰ ਇਹ ਕਿਹਾ ਸੀ ਕਿ ਮੈਂ ਉਸ ਦੇ ਬਾਰੇ ਇਤਰਾਜ਼ਯੋਗ ਸ਼ਬਦ ਬੋਲੇ ਹਨ। ਇਸ ਵਜ੍ਹਾ ਤੋਂ ਮੈਨੂੰ ਚੈਂਪੀਅਨਸ ਟ੍ਰਾਫੀ ਲਈ ਭਾਰਤੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਸ਼੍ਰੀਸੰਤ ਨੇ ਕਿਹਾ ਕਿ ਕਾਰਤਿਕ ਨੇ ਉਸ ਨੂੰ ਟੀਮ 'ਚੋਂ ਬਾਹਰ ਕਰਵਾਇਆ ਸੀ ਅਤੇ ਇਸ ਦੇ ਲਈ ਭਗਵਾਨ ਉਸ ਨੂੰ ਕਦੇ ਮੁਆਫ ਨਹੀਂ ਕਰਨਗੇ।

PunjabKesari

ਸ਼੍ਰੀਸੰਤ ਵੱਲੋਂ ਲਗਾਏ ਦੋਸ਼ਾਂ ਤੋਂ ਬਾਅਦ ਦਿਨੇਸ਼ ਕਾਰਦਿਕ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਸ ਦੇ ਦੋਸ਼ਾਂ ਦੇ ਬਾਰੇ ਮੈਂ ਸੁਣਿਆ ਕਿ ਉਸ ਨੂੰ ਟੀਮ ਵਿਚੋਂ ਬਾਹਰ ਕੱਢਣ ਲਈ ਮੈਂ ਜ਼ਿੰਮੇਵਾਰ ਹਾਂ। ਉਸ ਦੇ ਅਜਿਹੇ ਦੋਸ਼ਾਂ ਦਾ ਜਵਾਬ ਦੇਣਾ ਮੂਰਖਤਾ ਹੋਵੇਗੀ।


Related News