ਸ਼੍ਰੀਜੇਸ਼ ਦੀ ਜਗ੍ਹਾ ਭਰਨਾ ਮੁਸ਼ਕਿਲ ਹੋਵੇਗਾ : ਕਰਕੇਰਾ
Sunday, Dec 12, 2021 - 04:27 PM (IST)
ਨਵੀਂ ਦਿੱਲੀ– ਪੀ. ਆਰ. ਸ਼੍ਰੀਜੇਸ਼ ਨੂੰ ਆਰਾਮ ਦਿੱਤੇ ਜਾਣ ਦੇ ਕਾਰਨ ਏਸ਼ੀਆਈ ਚੈਂਪੀਅਨਸ ਟਰਾਫੀ (ਏ. ਸੀ. ਟੀ.) ਲਈ ਭਾਰਤੀ ਹਾਕੀ ਟੀਮ ਵਿਚ ਚੁਣੇ ਗਏ ਗੋਲਕੀਪਰ ਸੂਰਜ ਕਰਕੇਰਾ ਦਾ ਮੰਨਣਾ ਹੈ ਕਿ ਇਸ ਤਜਰਬੇਕਾਰ ਗੋਲਕੀਪਰ ਦੀ ਜਗ੍ਹਾ ਭਰਨਾ ਮੁਸ਼ਕਿਲ ਹੋਵੇਗਾ। 26 ਸਾਲਾ ਕਰਕੇਰਾ ਭਾਰਤ ਵਲੋਂ ਆਖ਼ਰੀ ਵਾਰ 2019 ਵਿਚ ਟੋਕੀਓ ਓਲੰਪਿਕ ਟੈਸਟ ਪ੍ਰਤੀਯੋਗਿਤਾ ਵਿਚ ਖੇਡਿਆ ਸੀ।
ਕਰਕੇਰਾ ਨੇ ਢਾਕਾ ਵਿਚ ਹੋਣ ਵਾਲੀ ਪ੍ਰਤੀਯੋਗਿਤਾ ਤੋਂ ਪਹਿਲਾਂ ਕਿਹਾ,‘‘ਮੈਂ ਲੰਬੇ ਸਮੇਂ ਬਾਅਦ ਭਾਰਤ ਲਈ ਖੇਡਣ ਦਾ ਮੌਕਾ ਹਾਸਲ ਕਰਕੇ ਅਸਲ ਵਿਚ ਉਤਸ਼ਾਹਿਤ ਹਾਂ। ਜਦੋਂ ਵੀ ਤੁਹਾਨੂੰ ਭਾਰਤੀ ਜਰਸੀ ਪਹਿਨਣ ਦਾ ਮੌਕਾ ਮਿਲਦਾ ਹੈ ਤਾਂ ਬੇਹੱਦ ਖੁਸ਼ੀ ਮਿਲਦੀ ਹੈ। ਮੈਂ ਬਿਲਕੁਲ ਵੀ ਨਰਵਸ ਨਹੀਂ ਹਾਂ ਕਿਉਂਕਿ ਅਸੀਂ ਚੰਗੀ ਤਰ੍ਹਾਂ ਨਾਲ ਅਭਿਆਸ ਕੀਤਾ ਹੈ। ਮੈਨੂੰ ਖ਼ੁਦ ’ਤੇ ਅਤੇ ਆਪਣੀ ਸਮਰੱਥਾ ’ਤੇ ਪੂਰਾ ਭਰੋਸਾ ਹੈ।’’ ਕਰਕੇਰਾ ਦੇ ਸਾਹਮਣੇ ਤਜਰਬੇਕਾਰ ਗੋਲਕੀਪਰ ਸ਼੍ਰੀਜੇਸ਼ ਦੀ ਜਗ੍ਹਾ ਭਰਨ ਦੀ ਚੁਣੌਤੀ ਹੋਵੇਗੀ, ਜਿਸ ਨੂੰ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ।