ਸਾਡੇ ਲਈ ਮਜ਼ਬੂਤ ਵਾਪਸੀ ਕਰਨਾ ਮਹੱਤਵਪੂਰਨ ਸੀ : ਧੋਨੀ

10/16/2021 1:21:25 AM

ਦੁਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਪਿਛਲੇ ਸਾਲ ਪਲੇਅ ਆਫ ਵਿਚ ਜਗ੍ਹਾ ਬਣਾਉਣ ਤੋਂ ਖੁੰਝਣ ਤੋਂ ਬਾਅਦ ਉਸਦੇ ਲਈ ਵਧੀਆ ਵਾਪਸੀ ਕਰਨਾ ਮਹੱਤਵਪੂਰਨ ਸੀ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਸਦੀ ਟੀਮ ਇਸ ਵਿਚ ਸਫਲ ਰਹੀ ਅਤੇ ਚੈਂਪੀਅਨ ਬਣੀ। ਚੇਨਈ ਫਾਈਨਲ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 27 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਖਿਤਾਬ ਜਿੱਤਿਆ। ਚੇਨਈ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਫਾਫ ਡੂ ਪਲੇਸਿਸ ਦੀਆਂ 86 ਦੌੜਾਂ ਤੇ ਚੋਟੀ ਕ੍ਰਮ ਦੇ ਹੋਰ ਬੱਲੇਬਾਜ਼ਾਂ ਦੇ ਸ਼ਾਨਦਾਰ ਯੋਗਦਾਨ ਨਾਲ ਤਿੰਨ ਵਿਕਟਾਂ 'ਤੇ 192 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਨੂੰ ਦਿੱਤਾ 1.1 ਕਰੋੜ ਰੁਪਏ ਦਾ ਜਿਊਲਰੀ ਬਾਕਸ

PunjabKesari
ਸ਼ੁਭਮਨ ਗਿੱਲ (43 ਗੇਂਦਾਂ 'ਤੇ 51, ਤਿੰਨ ਛੱਕੇ) ਨੇ ਪਹਿਲੇ ਵਿਕਟ ਦੇ ਲਈ 91 ਦੌੜਾਂ ਜੋੜ ਕੇ ਕੋਲਕਾਤਾ ਨੂੰ ਠੋਸ ਸ਼ੁਰੂਆਤ ਦਿੱਤੀ ਪਰ ਇਸ ਤੋਂ ਬਾਅਦ ਉਸ ਨੇ 34 ਦੌੜਾਂ ਦੇ ਅੰਦਰ 8 ਵਿਕਟਾਂ ਗੁਆ ਦਿੱਤੀਆਂ। ਦੋਵਾਂ ਸਲਾਮੀ ਬੱਲੇਬਾਜ਼ਾਂ ਤੋਂ ਇਲਾਵਾ ਹੇਠਲੇ ਕ੍ਰਮ ਵਿਚ ਸ਼ਿਵਮ ਮਾਵੀ (20)ਤੇ ਲਾਕੀ (ਅਜੇਤੂ 18) ਹੀ ਦੋਹਰੇ ਅੰਕ ਵਿਚ ਪਹੁੰਚੇ, ਜਿਸ ਦੌਰਾਨ ਹਾਰ ਦਾ ਅੰਤਰ ਘੱਟ ਹੋਇਆ। ਚੇਨਈ ਨੂੰ ਵਾਪਸੀ ਦਿਵਾਉਣ ਵਿਚ ਸਾਰੇ ਗੇਂਦਬਾਜ਼ਾਂ- ਸ਼ਾਰੁਦਲ ਠਾਕੁਰ (38 ਦੌੜਾਂ 'ਤੇ ਤਿੰਨ), ਜੋਸ਼ ਹੇਜ਼ਲਵੁੱਡ (29 ਦੌੜਾਂ 'ਤੇ 2), ਰਵਿੰਦਰ ਜਡੇਜਾ (37 ਦੌੜਾਂ 'ਤੇ 2), ਡਵੇਨ ਬ੍ਰਾਵੋ (29 ਦੌੜਾਂ 'ਤੇ ਇਕ) ਤੇ ਦੀਪਕ ਚਾਹਰ (32 ਦੌੜਾਂ 'ਤੇ ਇਕ) ਨੇ ਅਹਿਮ ਭੂਮਿਕਾ ਨਿਭਾਈ। ਚੇਨਈ ਨੇ ਇਸ ਤੋਂ ਪਹਿਲਾਂ 2010, 2011, ਤੇ 2018 ਵਿਚ ਖਿਤਾਬ ਜਿੱਤੇ ਸਨ ਜਦਕਿ ਕੋਲਕਾਤਾ 2012 ਤੇ 2014 ਦੇ ਆਪਣੇ ਖਿਤਾਬ 'ਚ ਵਾਧਾ ਨਹੀਂ ਕਰ ਸਕਿਆ। ਮੁੰਬਈ ਇੰਡੀਅਨਜ਼ ਸਭ ਤੋਂ ਜ਼ਿਆਦਾ ਪੰਜ ਵਾਰ ਚੈਂਪੀਅਨ ਬਣਿਆ ਹੈ। ਕਪਤਾਨ ਦੇ ਰੂਪ ਵਿਚ ਟੀ-20 'ਚ ਆਪਣਾ 300ਵਾਂ ਮੈਚ ਖੇਡ ਰਹੇ ਧੋਨੀ ਨੇ ਚੌਥੇ ਖਿਤਾਬ ਨਾਲ ਇਸਦਾ ਜਸ਼ਨ ਮਨਾਇਆ।

ਇਹ ਖ਼ਬਰ ਪੜ੍ਹੋ- ਗੋਲਫ : ਖਾਲਿਨ ਜੋਸ਼ੀ ਨੇ ਜੈਪੁਰ ਓਪਨ ਜਿੱਤਿਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News