ਇਸ ਨੂੰ ਕਹਿੰਦੇ ਹਨ ਕ੍ਰਿਕਟ ਫੈਨ, ਵਿਆਹ ਦੀ ਰਾਤ ਵੀ ਦੇਖਦਾ ਰਿਹਾ ਮੈਚ

Wednesday, Nov 06, 2019 - 10:21 PM (IST)

ਇਸ ਨੂੰ ਕਹਿੰਦੇ ਹਨ ਕ੍ਰਿਕਟ ਫੈਨ, ਵਿਆਹ ਦੀ ਰਾਤ ਵੀ ਦੇਖਦਾ ਰਿਹਾ ਮੈਚ

ਸਪੋਰਟਸ ਡੈਕਸ— ਕ੍ਰਿਕਟ ਦੇ ਫੈਂਸ ਦੀ ਦੁਨੀਆ 'ਚ ਘਾਟ ਨਹੀਂ ਹੈ ਇਸ ਦੌਰਾਨ ਇਕ ਕ੍ਰਿਕਟ ਫੈਨ ਦੀ ਸਟੋਰੀ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜਿਸ ਨੇ ਜੋ ਆਪਣੇ ਵਿਆਹ ਦੇ ਦਿਨ ਮੈਚ ਦੇਖਿਆ ਸੀ। ਅਮਰੀਕਾ 'ਚ ਰਹਿਣ ਵਾਲਾ ਇਹ ਕ੍ਰਿਕਟ ਪ੍ਰਸ਼ੰਸਕ ਪਾਕਿਸਤਾਨ ਦਾ ਹੈ ਤੇ ਕੋਈ ਵੀ ਮੈਚ ਮਿਸ ਨਹੀਂ ਕਰਦਾ। ਇਸ ਫੈਨ ਦਾ ਨਾਂ ਹਸਨ ਤਸਲੀਮ ਹੈ।


ਆਈ. ਸੀ. ਸੀ. ਵਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਪੋਸਟ ਦੇ ਅਨੁਸਾਰ ਤਸਲੀਮ ਦੇ ਵਿਆਹ ਦੀ ਰਾਤ ਪਾਕਿਸਤਾਨ ਤੇ ਆਸਟਰੇਲੀਆ ਦੇ ਵਿਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਸੀ। ਉਹ ਵਿਆਹ ਤੋਂ ਜ਼ਿਆਦਾ ਮੈਚ ਦੇਖਣ 'ਚ ਰੁਝਿਆ ਹੋਇਆ ਸੀ। ਆਈ. ਸੀ. ਸੀ. ਵਲੋਂ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ, ਜਿਸ 'ਚ ਸਿਰਫ ਪਾਕਿਸਤਾਨੀ ਫੈਨ ਹੀ ਨਹੀਂ ਬਲਕਿ ਉਸਦੀ ਪਤਨੀ ਵੀ ਮੈਚ ਦੇਖ ਰਹੀ ਹੈ।
ਆਈ. ਸੀ. ਸੀ. ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤੀ 'ਕਪਲ ਗੋਲਸ'। ਇਸ ਫੋਟੋ ਨੂੰ 7800 ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ ਜਦਕਿ 850 ਦੇ ਕਰੀਬ ਲੋਕਾਂ ਨੇ ਇਸ 'ਤੇ ਪ੍ਰਤੀਕ੍ਰਿਆ ਦਿੱਤੀ। ਆਸਟਰੇਲੀਆ ਦੇ ਵਿਰੁੱਧ ਇਸ ਮੈਚ 'ਚ ਪਾਕਿਸਤਾਨੀ ਫੈਂਸ ਨੂੰ ਨਿਰਾਸ਼ਾ ਹੱਥ ਲੱਗੀ ਤੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਮੇਜ਼ਬਾਨ ਨੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ।


author

Gurdeep Singh

Content Editor

Related News