ਹਿਕੀ ਨੇ ਆਈ. ਓ. ਸੀ. ਕਾਰਜਕਾਰੀ ਬੋਰਡ ਤੋਂ ਅਸਤੀਫਾ ਦਿੱਤਾ

09/11/2017 4:16:40 AM

ਲੀਮਾ- ਦਾਗ਼ੀ ਓਲੰਪਿਕ ਅਧਿਕਾਰੀ ਪੈਟ੍ਰਿਕ ਹਿਕੀ ਨੇ ਐਤਵਾਰ ਨੂੰ ਤੁਰੰਤ ਪ੍ਰਭਾਵ ਨਾਲ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਕਾਰਜਕਾਰੀ ਬੋਰਡ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਬਾਰੇ ਆਈ. ਓ. ਸੀ. ਬੁਲਾਰੇ ਨੇ ਪੁਸ਼ਟੀ ਕੀਤੀ ਹੈ।  ਆਈ. ਓ. ਸੀ. ਬੁਲਾਰੇ ਨੇ ਦੱਸਿਆ ਕਿ ਟਿਕਟ ਮਾਮਲੇ ਕਾਰਨ ਪਿਛਲੇ ਸਾਲ ਰੀਓ ਓਲੰਪਿਕ ਦੌਰਾਨ ਗ੍ਰਿਫ਼ਤਾਰ ਕੀਤੇ ਗਏ 72 ਸਾਲ ਦੇ ਆਇਰਲੈਂਡ ਦੇ ਓਲੰਪਿਕ ਅਧਿਕਾਰੀ ਹਿਕੀ ਨੇ ਆਈ. ਓ. ਸੀ. ਦੀ ਚੋਟੀ ਦੀ ਕਮੇਟੀ 'ਚੋਂ ਆਪਣਾ ਅਹੁਦਾ ਛੱਡ ਦਿੱਤਾ ਹੈ।


Related News