ਧੋਨੀ ਦੀ ਆਲੋਚਨਾ ਕਰਨਾ ਗਲਤ : ਕਪਿਲ ਦੇਵ

Thursday, Jul 11, 2019 - 12:30 AM (IST)

ਧੋਨੀ ਦੀ ਆਲੋਚਨਾ ਕਰਨਾ ਗਲਤ : ਕਪਿਲ ਦੇਵ

ਮਾਨਚੈਸਟਰ— ਭਾਰਤੀ ਕ੍ਰਿਕਟ ਟੀਮ ਦੇ ਲੀਜੈਂਡ ਕਪਿਲ ਦੇਵ ਨੇ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸ ਦੀ ਆਲੋਚਨਾ ਕਰਨਾ ਗਲਤ ਹੈ। ਵਿਸ਼ਵ ਕੱਪ ਵਿਚ ਖੇਡੀ ਗਈ ਹੌਲੀ ਪਾਰੀ ਦੀ ਆਲੋਚਨਾ 'ਤੇ ਉਨ੍ਹਾਂ ਕਿਹਾ, ''ਧੋਨੀ ਦੀ ਆਲੋਚਨਾ ਕਰਨਾ, ਉਸ ਨਾਲ ਨਾਇਨਸਾਫੀ ਕਰਨਾ ਹੋਵੇਗਾ। ਅਜਿਹਾ ਕਿਸੇ ਵੀ ਬਿਹਤਰੀਨ ਬੱਲੇਬਾਜ਼ ਨਾਲ ਹੋ ਸਕਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਧੋਨੀ ਚੰਗਾ ਖੇਡ ਰਿਹਾ ਹੈ ਪਰ ਹੋ ਸਕਦਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰ ਸਕਿਆ ਹੋਵੇ। ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਅਸੀਂ ਆਪਣੇ ਖਿਡਾਰੀਆਂ ਤੋਂ ਲੋੜ ਨਾਲੋਂ ਵੱਧ ਉਮੀਦ ਰੱਖਦੇ ਹਾਂ। ਉਹ ਟੀਮ ਲਈ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ ਤੇ ਟੀਮ ਦਾ ਮਹੱਤਵਪੂਰਨ ਮੈਂਬਰ ਹੈ।'' 

PunjabKesari
ਕਪਿਲ ਨੇ ਕਿਹਾ, ''ਵਿਰਾਟ ਵਰਗੇ ਹਮਲਾਵਰ ਕਪਤਾਨ ਨਾਲ ਧੋਨੀ ਵਰਗਾ ਸ਼ਾਂਤ ਰਹਿਣ ਵਾਲਾ ਖਿਡਾਰੀ ਹੋਣਾ ਜ਼ਰੂਰੀ ਹੈ। ਉਹ ਇਕ ਚੰਗਾ ਵਿਕਟਕੀਪਰ ਵੀ ਹੈ ਅਤੇ ਹੁਣ ਉਹ 20-25 ਸਾਲ ਦੀ ਉਮਰ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਦਾ।'' ਵਿਸ਼ਵ ਕੱਪ 'ਚ ਇਕ ਰਵਿਊ ਦੇ ਰਹਿਣ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਸਾਬਕਾ ਭਾਰਤੀ ਖਿਡਾਰੀ ਨੇ ਕਿਹਾ ਕਿ ਆਈ. ਸੀ. ਸੀ. ਨੂੰ ਮੈਚ 'ਚ ਰਵਿਊ ਦੀ ਸੰਖਿਆਂ ਇਕ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਖਾਸਕਰਕੇ ਨਾਕਆਊਟ ਮੁਕਾਬਲਿਆਂ 'ਚ ਤਾਂ ਇਹ ਜ਼ਰੂਰੀ ਹੈ। ਆਈ. ਸੀ. ਸੀ. ਰਵਿਊ ਦੀ ਸੰਖਿਆ ਦੋ ਜਾਂ ਤਿੰਨ ਕਿਉਂ ਨਹੀਂ ਕਰਦਾ ਤੇ ਪੰਜ ਮਿੰਟ ਸੋਚਣ ਦਾ ਸਮਾਂ ਵੀ ਦੇਣਾ ਚਾਹੀਦਾ। ਨਾਕਆਊਟ ਮੁਕਾਬਲਿਆਂ 'ਚ ਇਕ ਰਵਿਊ ਠੀਕ ਨਹੀਂ ਹੈ। ਇਕ ਰਨ ਜਾਂ ਇਕ ਵਿਕਟ ਮੈਚ ਦਾ ਪਾਸਾ ਬਦਲ ਸਕਦਾ ਹੈ।


author

Gurdeep Singh

Content Editor

Related News