ਭਾਰਤ ਖਿਲਾਫ ਤੀਜੇ ਟੀ-20 ਤੋਂ ਪਹਿਲਾਂ ਸ਼੍ਰੀਲੰਕਾ ਦਾ ਇਹ ਅਹਿਮ ਗੇਂਦਬਾਜ਼ ਹੋਇਆ ਬਾਹਰ

01/09/2020 4:44:39 PM

ਸਪੋਰਟਸ ਡੈਸਕ— ਸ਼੍ਰੀਲੰਕਾ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਇਸੁਰੂ ਉਦਾਨਾ ਦਾ ਭਾਰਤ ਖਿਲਾਫ ਤੀਜੇ ਟੀ-20 ਮੈਚ 'ਚ ਖੇਡਣਾ ਵੀ ਸ਼ੱਕੀ ਲੱਗ ਰਿਹਾ ਹੈ। ਤੀਜਾ ਮੈਚ ਸ਼ੁੱਕਰਵਾਰ ਪੁਣੇ 'ਚ ਖੇਡਿਆ ਜਾਵੇਗਾ। ਉਦਾਨਾ ਨੂੰ ਦੂਜੇ ਮੈਚ ਤੋਂ ਪਹਿਲਾਂ ਪਿੱਠ 'ਚ ਸੱਟ ਲੱਗ ਗਈ ਸੀ। ਦੂਜੇ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।PunjabKesari
ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਸ਼੍ਰੀਲੰਕਾ ਦੇ ਕੋਚ ਮਿਕੀ ਆਰਥਰ ਨੇ ਕਿਹਾ, ਮੈਂ ਡਾਕਟਰ ਨਹੀਂ ਹਾਂ. ਡ੍ਰੈਸਿੰਗ ਰੂਮ 'ਚ ਜਦੋਂ ਉਹ ਸਨ ਤਾਂ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ। ਉਸ ਨੂੰ ਕੀ ਇਲਾਜ ਦੱਸਿਆ ਗਿਆ ਹੈ ਇਸ ਬਾਰੇ 'ਚ ਮੈਨੂੰ ਪਤਾ ਨਹੀਂ ਹੈ। ਮੈਨੂੰ ਉਮੀਦ ਹੈ ਕਿ ਉਹ ਵਿੰਡੀਜ਼ ਖਿਲਾਫ ਹੋਣ ਵਾਲੀ ਸੀਰੀਜ਼ ਤੱਕ ਠੀਕ ਹੋ ਜਾਵੇਗਾ। ਕੋਚ ਨੇ ਕਿਹਾ ਕਿ ਉਹ ਉਦਾਨਾ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਨੇ ਕਿਹਾ, ਫਰਵਰੀ 'ਚ ਸਾਨੂੰ ਕਾਫ਼ੀ ਕ੍ਰਿਕਟ ਖੇਡਣੀ ਹੈ। ਮੈਨੂੰ ਲੱਗਦਾ ਹੈ ਕਿ ਇੱਥੇ ਉਹ ਵਾਪਸੀ ਕਰ ਸਕਦਾ ਹੈ। ਮੈਂ ਸਿਰਫ ਉਸ ਦੀ ਬਿਹਤਰੀ ਦੀ ਕਾਮਨਾ ਕਰ ਸਕਦਾ ਹਾਂ।

ਸ਼੍ਰੀਲੰਕਾ ਦੇ ਕਪਤਾਨ ਲਸਿਥ ਮਲਿੰਗਾ ਨੇ ਕਿਹਾ ਹੈ ਕਿ ਟੀਮ ਨੂੰ ਹੋਲਕਰ ਸਟੇਡੀਅਮ 'ਚ ਭਾਰਤ ਖਿਲਾਫ ਖੇਡੇ ਗਏ ਦੂਜੇ ਟੀ-20 ਮੈਚ 'ਚ ਆਪਣੇ ਮੁੱਖ ਗੇਂਦਬਾਜ਼ ਇਸੁਰੂ ਉਦਾਨਾ ਦੀ ਕਮੀ ਮਹਿਸੂਸ ਹੋਈ। ਉਦਾਨਾ ਅਭਿਆਸ ਦੇ ਦੌਰਾਨ ਜ਼ਖਮੀ ਹੋਣ ਕਾਰਨ ਮੈਚ ਨਹੀਂ ਖੇਡ ਸਕਿਆ। ਮਲਿੰਗਾ ਨੇ ਕਿਹਾ ਕਿ ਉਦਾਨਾ ਸਾਡੇ ਮੁੱਖ ਗੇਂਦਬਾਜ਼ ਹਨ ਅਤੇ ਉਹ ਇਸ ਫਾਰਮੈਟ 'ਚ ਕਾਫ਼ੀ ਅਨੁਭਵ ਵੀ ਰੱਖਦੇ ਹਨ। ਅਸੀਂ ਜਦੋਂ ਗੇਂਦਬਾਜ਼ੀ ਕਰਨ ਆ ਰਹੇ ਸੀ ਉਸ ਤੋਂ ਪਹਿਲਾਂ ਉਹ ਜ਼ਖਮੀ ਹੋ ਗਿਆ। ਉਹ ਹੁਣ ਸੱਟ ਤੋਂ ਉਭਰ ਰਿਹਾ ਹੈ। ਸਾਨੂੰ ਨਾਲ ਹੀ ਨੌਜਵਾਨਾਂ ਨੂੰ ਮੌਕਾ ਦੇਣ ਦੀ ਜ਼ਰੂਰਤ ਹੈ।


Related News