ISL : ਚੇਨਈਅਨ ਐੱਫ. ਸੀ. ਨੇ ਬੈਂਗਲੁਰੂ ਐੱਫ. ਸੀ. ਨਾਲ 1-1 ਨਾਲ ਖੇਡਿਆ ਡਰਾਅ
Saturday, Oct 15, 2022 - 08:10 PM (IST)

ਚੇਨਈ- ਚੇਨਈਅਨ ਐੱਫ. ਸੀ. ਨੇ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ ਫੁੱਟਬਾਲ ਮੈਚ 'ਚ ਬੈਂਗਲੁਰੂ ਐੱਫ. ਸੀ. ਨਾਲ 1-1 ਨਾਲ ਡਰਾਅ ਖੇਡਿਆ। ਰਾਏ ਕ੍ਰਿਸ਼ਣ ਨੇ ਪੰਜ ਮਿੰਟ ਦੇ ਅੰਦਰ ਗੋਲ ਕਰਕੇ ਬੈਂਗਲੁਰੂ ਨੂੰ ਬੜ੍ਹਤ ਦਿਵਾਈ, ਪਰ ਪ੍ਰਸ਼ਾਂਤ ਕਰੂਥਾਡਾਥਕੁਨੀ ਨੇ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ 'ਤੇ ਲਿਆ ਦਿੱਤਾ।
ਹੁਣ ਬੈਂਗਲੁਰੂ ਦੀ ਟੀਮ 22 ਅਕਤੂਬਰ ਨੂੰ ਸਾਬਕਾ ਚੈਂਪੀਅਨ ਹੈਦਰਾਬਾਦ ਐੱਫ. ਸੀ. ਨਾਲ ਭਿੜੇਗੀ ਜਦਕਿ ਚੇਨਈਅਨ ਦਾ ਸਾਹਮਣਾ 21 ਅਕਤੂਬਰ ਨੂੰ ਐੱਫ. ਸੀ. ਗੋਆ ਨਾਲ ਹੋਵੇਗਾ।
ਟੂਰਨਾਮੈਂਟ ਦੀਆਂ ਪੰਜ ਟੀਮਾਂ
1. ਹੈਦਰਬਾਦ ਐੱਫ. ਸੀ.
2. ਚੇਨਈਅਨ ਐੱਫ. ਸੀ.
3. ਬੈਂਗਲੁਰੂ ਐੱਫ. ਸੀ.
4. ਕੇਰਲ ਬਲਾਸਟਰਸ
5. ਓਡੀਸ਼ਾ ਐੱਫ. ਸੀ.