ਸਸੇਕਸ ਦੇ ਲਈ ਖੇਡਣਗੇ ਇਸ਼ਾਂਤ

Friday, Feb 16, 2018 - 09:27 AM (IST)

ਨਵੀਂ ਦਿੱਲੀ, (ਬਿਊਰੋ)— ਆਈ.ਪੀ.ਐੱਲ. 'ਚ ਨਹੀਂ ਵਿਕੇ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ 2018 ਦੇ ਕਾਊਂਟੀ ਸੈਸ਼ਨ 'ਚ ਪਹਿਲੇ ਦੋ ਮਹੀਨੇ ਦੇ ਲਈ ਸਸੇਕਸ ਟੀਮ ਨਾਲ ਵਿਦੇਸ਼ੀ ਖਿਡਾਰੀ ਦੇ ਤੌਰ 'ਤੇ ਖੇਡਣਗੇ। ਇਸ਼ਾਂਤ ਨੂੰ ਆਈ.ਪੀ.ਐੱਲ. ਨਿਲਾਮੀ 'ਚ ਕੋਈ ਕੀਮਤ ਨਹੀਂ ਮਿਲ ਸਕੀ ਸੀ। ਉਨ੍ਹਾਂ ਦੇ ਸਸੇਕਸ ਦੇ ਨਾਲ ਚਾਰ ਅਪ੍ਰੈਲ ਤੋਂ ਜੁੜਨ ਦੀ ਉਮੀਦ ਹੈ। 

ਉਹ ਇਸ ਤਰ੍ਹਾਂ ਪੰਜ ਕਾਊਂਟੀ ਚੈਂਪੀਅਨਸ਼ਿਪ ਮੈਚਾਂ ਅਤੇ ਰਾਇਲ ਲੰਡਨ ਵਨਡੇ ਕੱਪ ਦੇ ਅੱਠ ਮੈਚਾਂ ਦੇ ਲਈ ਉਪਲਬਧ ਰਹਿਣਗੇ। ਇਸ਼ਾਂਤ ਲਈ ਕਾਊਂਟੀ ਸੈਸ਼ਨ ਮਹੱਤਵਪੂਰਨ ਰਹੇਗਾ ਕਿਉਂਕਿ ਭਾਰਤ ਨੂੰ ਸਾਲ ਦੇ ਦੂਜੇ ਹਾਫ 'ਚ ਇੰਗਲੈਂਡ 'ਚ ਪੰਜ ਟੈਸਟਾਂ ਦੀ ਸੀਰੀਜ਼ ਖੇਡਣੀ ਹੈ। ਇਸ਼ਾਂਤ ਕਾਊਂਟੀ 'ਚ ਖੇਡ ਕੇ ਇੰਗਲੈਂਡ ਦੇ ਹਾਲਾਤਾਂ ਤੋਂ ਜਾਣੂੰ ਹੋ ਸਕਦੇ ਹਨ ਜੋ ਭਾਰਤ ਲਈ ਲਾਹੇਵੰਦ ਰਹੇਗਾ। ਭਾਰਤੀ ਤੇਜ਼ ਗੇਂਦਬਾਜ਼ ਨੂੰ ਕਾਊਂਟੀ ਦਾ ਤਜਰਬਾ ਤਾਂ ਨਹੀਂ ਹੈ ਪਰ ਉਹ ਭਾਰਤੀ ਟੀਮ ਦੇ ਨਾਲ 2011 ਅਤੇ 2014 ਦਾ ਦੌਰਾ ਕਰ ਚੁੱਕੇ ਹਨ।


Related News