ਇਸ਼ਾਂਤ ਦਾ ਫਿੱਟਨੈੱਸ ਟੈਸਟ 15 ਫਰਵਰੀ ਨੂੰ

02/12/2020 7:37:06 PM

ਬੈਂਗਲੁਰੂ— ਭਾਰਤ ਦੀ ਟੈਸਟ ਟੀਮ 'ਚ ਸ਼ਾਮਲ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ 15 ਫਰਵਰੀ ਨੂੰ ਬੈਂਗਲੁਰੂ 'ਚ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ. ਸੀ. ਏ.) 'ਚ ਫਿੱਟਨੈੱਸ ਟੈਸਟ ਕਰਵਾਇਆ ਜਾਵੇਗਾ ਤੇ ਫਿੱਟਨੈੱਸ ਟੈਸਟ ਪਾਸ ਕਰਨ ਦੀ ਸੂਰਤ 'ਚ ਹੀ ਉਹ ਨਿਊਜ਼ੀਲੈਂਡ ਦੇ ਵਿਰੁੱਧ 2 ਟੈਸਟਾਂ ਦੀ ਸੀਰੀਜ਼ 'ਚ ਹਿੱਸਾ ਲੈ ਸਕਣਗੇ। ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ 21 ਫਰਵਰੀ ਤੋਂ ਵੇਲਿੰਗਟਨ 'ਚ ਪਹਿਲਾ ਟੈਸਟ ਖੇਡਿਆ ਜਾਵੇਗਾ ਤੇ ਇਸ਼ਾਂਤ ਦੀ ਰਿਪੋਰਟ ਤੈਅ ਕਰੇਗੀ ਕਿ ਉਹ ਇਸ ਮੁਕਾਬਲੇ 'ਚ ਖੇਡੇਗਾ ਜਾਂ ਨਹੀਂ। ਇਸ਼ਾਂਤ ਨਿਊਜ਼ੀਲੈਂਡ ਦੇ ਵਿਰੁੱਧ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ ਟੀਮ ਦਾ ਹਿੱਸਾ ਹੈ ਪਰ ਸੱਟ ਕਾਰਨ ਹੋਰ ਰਿਹੈਬਿਲਿਟੇਸ਼ਨ ਤੋਂ ਗੁਜਰਨ ਦੇ ਚਲਦੇ ਉਹ ਹੁਣ ਟੀਮ ਨਾਲ ਨਹੀਂ ਜੁੜੇ ਹਨ। ਜੇਕਰ ਇਸ਼ਾਂਤ ਫਿੱਟਨੈੱਸ 'ਚ ਪਾਸ ਹੋ ਜਾਂਦੇ ਹਨ ਤਾਂ ਉਹ ਸਿੱਧੇ ਵੇਲਿੰਗਟਨ ਦੇ ਲਈ ਰਵਾਨਾ ਹੋਣਗੇ ਤੇ ਟੀਮ ਨਾਲ ਜੁੜਣਗੇ। ਇਸ਼ਾਂਤ ਹੁਣ ਐੱਨ. ਸੀ. ਏ. 'ਚ ਹੈ ਤੇ ਰਿਹੇਬ ਕਰ ਰਿਹਾ ਹੈ। ਉਹ ਉੱਥੇ ਗੇਂਦਬਾਜ਼ੀ ਦਾ ਅਭਿਆਸ ਕਰ ਰਿਹਾ ਹੈ ਤੇ ਉਸ ਨੂੰ ਉਮੀਦ ਹੈ ਕਿ ਉਹ ਨਿਊਜ਼ੀਲੈਂਡ ਵਿਰੁੱਧ ਟੈਸਟ ਮੈਚ ਦੇ ਲਈ ਟੀਮ ਦਾ ਹਿੱਸਾ ਹੋਵੇਗਾ। 

PunjabKesari
ਜ਼ਿਕਰਯੋਗ ਹੈ ਕਿ ਭਾਰਤ ਨੂੰ ਹਾਲ ਹੀ 'ਚ ਨਿਊਜ਼ੀਲੈਂਡ ਦੇ ਹੱਥੋਂ ਵਨ ਡੇ ਸੀਰੀਜ਼ 'ਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਦੀ ਹਾਰ ਦਾ ਇਕ ਵੱਡਾ ਕਾਰਨ ਟੀਮ ਦੀ ਖਰਾਬ ਗੇਂਦਬਾਜ਼ੀ ਰਹੀ ਸੀ। ਕਪਤਾਨ ਵਿਰਾਟ ਕੋਹਲੀ ਵੀ ਚਾਹੁੰਦੇ ਹਨ ਕਿ ਇਸ਼ਾਂਤ ਜਲਦ ਤੋਂ ਜਲਦ ਫਿੱਟ ਹੋ ਕੇ ਟੀਮ ਨਾਲ ਜੁੜੇ। ਟੀਮ 'ਚ ਹੁਣ ਫਿਲਹਾਲ ਤੇਜ਼ ਗੇਂਦਬਾਜ਼ ਦੇ ਰੂਪ 'ਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਉਮੇਸ਼ ਯਾਦਵ ਤੇ ਨਵਦੀਪ ਸੈਣੀ ਸ਼ਾਮਲ ਹੈ।


Gurdeep Singh

Content Editor

Related News