ਈਸ਼ ਸੋਢੀ ਨੇ ਕੀਤਾ ਸ਼ਾਨਦਾਰ ਕੈਚ, ਇਹ ਰਿਕਾਰਡ ਵੀ ਕੀਤਾ ਆਪਣੇ ਨਾਂ
Sunday, Nov 21, 2021 - 10:28 PM (IST)
ਨਵੀਂ ਦਿੱਲੀ- ਕੋਲਕਾਤਾ ਦੇ ਮੈਦਾਨ 'ਤੇ ਨਿਊਜ਼ੀਲੈਂਡ ਦੇ ਸਪਿਨਰ ਈਸ਼ ਸੋਢੀ ਨੇ ਆਪਣਾ ਹੁਨਰ ਦਿਖਾਉਂਦੇ ਹੋਏ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਭਾਰਤ ਦੇ ਵਿਰੁੱਧ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਹਾਲਾਂਕਿ ਮੈਚ ਦਾ ਸਭ ਤੋਂ ਖਿੱਚ ਦਾ ਕੇਂਦਰ ਈਸ਼ ਸੋਢੀ ਵਲੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਤੇਜ਼ਤਰਾਰ ਕੈਚ ਰਿਹਾ। ਰੋਹਿਤ ਦੇ ਸਿੱਧੇ ਸ਼ਾਟ ਨੂੰ ਗੇਂਦਬਾਜ਼ੀ ਕਰ ਰਹੇ ਈਸ਼ ਨੇ ਇਕ ਹੱਥ ਨਾਲ ਕੈਚ ਫੜ੍ਹ ਲਿਆ। ਗੇਂਦ ਇੰਨੀ ਤੇਜ਼ ਸੀ ਕਿ ਉਹ ਆਪਣੀ ਜਗ੍ਹ ਤੋਂ ਹਿੱਲ ਨਹੀਂ ਸਕੇ ਸਨ ਤੇ ਗੇਂਦ ਉਸਦੇ ਹੱਥਾਂ ਵਿਚ ਆ ਗਈ ਸੀ। ਦੇਖੋ ਵੀਡੀਓ-
ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ
Rohit innings and catch https://t.co/eRXS8Gfpfg via @bcci
— Punjab Kesari- Sports (@SportsKesari) November 21, 2021
ਟੀ-20, 2021 ਵਿਚ ਸਭ ਤੋਂ ਜ਼ਿਆਦਾ ਵਿਕਟਾਂ
ਭਾਰਤ ਦੇ ਵਿਰੁੱਧ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਮਾਮਲੇ ਵਿਚ ਵੀ ਈਸ਼ ਸੋਢੀ ਪਹਿਲੇ ਨੰਬਰ 'ਤੇ ਚੱਲ ਰਹੇ ਹਨ। ਸੋਢੀ ਨੇ 4 ਓਵਰਾਂ ਵਿਚ 31 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ
20 ਈਸ਼ ਸੋਢੀ
16 ਮਿਸ਼ੇਲ ਸੇਂਟਨਰ
15 ਟਿਮ ਸਾਊਦੀ
14 ਦੁਸ਼ਮੰਤ ਚਮੀਰਾ
11 ਉਮਰ ਗੁਲ-ਟ੍ਰੇਂਟ ਬੋਲਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।