ਇਰਫ਼ਾਨ ਪਠਾਨ ਦੀ ਪਤਨੀ ਦੀ ਧੁੰਧਲੀ ਤਸਵੀਰ ’ਤੇ ਹੋਇਆ ਵਿਵਾਦ, ਸਾਬਕਾ ਕ੍ਰਿਕਟਰ ਨੇ ਦਿੱਤਾ ਕਰਾਰਾ ਜਵਾਬ

Wednesday, May 26, 2021 - 11:40 AM (IST)

ਇਰਫ਼ਾਨ ਪਠਾਨ ਦੀ ਪਤਨੀ ਦੀ ਧੁੰਧਲੀ ਤਸਵੀਰ ’ਤੇ ਹੋਇਆ ਵਿਵਾਦ, ਸਾਬਕਾ ਕ੍ਰਿਕਟਰ ਨੇ ਦਿੱਤਾ ਕਰਾਰਾ ਜਵਾਬ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਆਖ਼ਰਕਾਰ ਆਪਣੀ ਚੁੱਪੀ ਤੋੜ ਦਿੱਤੀ ਅਤੇ ਇੰਟਰਨੈੱਟ 'ਤੇ ਆਪਣੀ ਪਤਨੀ ਦੀ ਧੁੰਧਲੀ ਤਸਵੀਰ 'ਤੇ ਪ੍ਰਤੀਕਰਮ ਦਿੱਤਾ, ਜਿਸ ਵਿਚ ਉਸਨੂੰ ਗ਼ੈਰ ਜ਼ਰੂਰੀ ਨਫ਼ਰਤ ਦੇ ਸੰਦੇਸ਼ ਮਿਲੇ ਸਨ। ਇਰਫਾਨ ਪਠਾਨ ਦੀ ਪਤਨੀ ਸਫ਼ਾ ਬੇਗ ਦੀ ਇਕ ਤਸਵੀਰ ਉਸਦੇ ਬੇਟੇ ਦੇ ਇੰਸਟਾਗ੍ਰਾਮ ਅਕਾਉਂਟ ਤੋਂ ਪੋਸਟ ਕੀਤੀ ਗਈ ਸੀ, ਜਿਸ ਵਿਚ ਉਸਦਾ ਚਿਹਰਾ ਧੁੰਦਲਾ ਸੀ। ਧੁੰਦਲੇ ਚਿਹਰੇ ਨੇ ਪ੍ਰਸ਼ੰਸਕਾਂ ਦੀ ਨਜ਼ਰ ਖਿੱਚ ਲਈ। ਅਜਿਹੀ ਸਥਿਤੀ ਵਿਚ ਇਰਫਾਨ ਪਠਾਨ ਨੂੰ ਕੁਝ ਨਫ਼ਰਤ ਭਰੇ ਸੰਦੇਸ਼ ਮਿਲੇ ਸਨ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਆਪਣਾ ਚਿਹਰਾ ਦਿਖਾਉਣ ਦੀ ਇਜ਼ਾਜ਼ਤ ਨਹੀਂ ਹੈ। ਇਕ ਯੂਜ਼ਰ ਨੇ ਕਿਹਾ-ਇਰਫ਼ਾਨ ਖ਼ੁਦ ਦੀ ਤਸਵੀਰ ਅਪਲੋਡ ਕਰਦੇ ਹੋ ਤਾਂ ਪ੍ਰਗਤੀਸ਼ੀਲ (ਪ੍ਰੋਗਰੈਸਿਵ) ਬਣਦੇ ਹੋ ਪਰ ਉਹ ਅਜੇ ਵੀ ਅਜਿਹੇ ਇਨਸਾਨ ਹਨ ਜੋ ਮਹਿਲਾਵਾਂ ਲਈ ਪੁਰਾਣੇ ਨਿਯਮਾਂ ਨੂੰ ਮੰਨਦੇ ਹਨ। 
ਇਹ ਵੀ ਪਡ਼੍ਹੋ : ਪਤਨੀ ਧਨਸ਼੍ਰੀ ਨੂੰ ਡਾਂਸ ਕਰਦੇ ਪਰਦੇ ਦੇ ਪਿੱਛਿਓਂ ਦੇਖ ਰਿਹਾ ਸੀ ਚਾਹਲ (ਵੀਡੀਓ)

ਇਸ ਬਾਰੇ ਟਵੀਟ ਕਰਦੇ ਹੋਏ, 36 ਸਾਲਾ ਆਲਰਾਊਂਡਰ ਨੇ ਕਿਹਾ, 'ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ, ਕਿਉਂਕਿ ਉਹ ਮੇਰੀ ਪਾਰਟਨਰ ਹੈ, ਮੈਂ ਉਸ ਦਾ ਮਾਲਕ ਨਹੀਂ ਹਾਂ।' ਇਰਫਾਨ ਨੇ ਫੋਟੋ ਨੂੰ ਟਵੀਟ ਕਰਦਿਆਂ ਲਿਖਿਆ, 'ਇਹ ਫੋਟੋ ਮੇਰੀ ਪਤਨੀ ਨੇ ਮੇਰੇ ਬੇਟੇ ਦੇ ਅਕਾਉਂਟ ਤੋਂ ਪੋਸਟ ਕੀਤੀ ਹੈ। ਸਾਨੂੰ ਬਹੁਤ ਨਫ਼ਰਤ ਮਿਲ ਰਹੀ ਹੈ। ਮੈਨੂੰ ਇਸ ਨੂੰ ਇਥੇ ਵੀ ਪੋਸਟ ਕਰਨ ਦਿਓ। ਉਸਨੇ ਇਸ ਤਸਵੀਰ ਨੂੰ ਆਪਣੀ ਪਸੰਦ ਦੇ ਨਾਲ ਧੁੰਦਲਾ ਕੀਤਾ ਹੈ। ਹਾਂ, ਮੈਂ ਉਸ ਦਾ ਮਾਲਿਕ ਨਹੀਂ ਹਾਂ, ਸਾਥੀ ਹਾਂ।'

PunjabKesariਭਾਰਤ ਲਈ 29 ਟੈਸਟ, 120 ਵਨਡੇ ਅਤੇ 24 ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ ਆਲਰਾਊਂਡਰ ਇਰਫਾਨ ਪਠਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿਚ ਵੀ ਬਹੁਤ ਸਰਗਰਮ ਰਹੇ ਹਨ, ਪਰ ਹੁਣ ਉਹ ਕੁਮੈਂਟਰੀ ਵਿਚ ਆਪਣਾ ਹੱਥ ਅਜ਼ਮਾ ਰਹੇ ਹਨ। ਹਾਲਾਂਕਿ, ਉਹ ਅਜੇ ਵੀ ਪ੍ਰਤੀਯੋਗੀ ਕ੍ਰਿਕਟ ਖੇਡਣ ਲਈ ਤਿਆਰ ਹਨ ਅਤੇ ਪਿਛਲੇ ਸਾਲ ਉਨ੍ਹਾਂ ਨੇ ਕੈਂਡੀ ਟਸਕਰਜ਼ ਲਈ ਲੰਕਾ ਪ੍ਰੀਮੀਅਰ ਲੀਗ ਵਿਚ ਖੇਡਿਆ ਸੀ। ਉਸੇ ਸਮੇਂ, ਉਹ ਰੋਡ ਸੇਫਟੀ ਵਰਲਡ ਸੀਰੀਜ਼ ਵਿਚ ਵੀ ਦਿਖਾਈ ਦਿੱਤੇ।

ਇਹ ਵੀ ਪਡ਼੍ਹੋ : ਕ੍ਰਿਸ ਗੇਲ ਨੇ ਪੱਗ ਬੰਨ੍ਹ ਕੇ ਸ਼ੇਅਰ ਕੀਤੀ ਤਸਵੀਰ, ਕਹੀ ਇਹ ਗੱਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News